ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਬਿਜਲੀ ਕੱਟਾਂ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਤਾਂ ਵਿਚ ਕਿਸਾਨਾਂ ਨੂੰ ਘੱਟੋ-ਘੱਟ 6 ਘੰਟੇ ਤੱਕ ਦੀ ਬਿਜਲੀ ਤੇ ਵਾਟਰ ਸਪਲਾਈ ਦਿੱਤੀ ਜਾਵੇ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਅਸੀਂ ਸੰਘਰਸ਼ ਕਰਨ ਨੂੰ ਮਜਬੂਰ ਹੋਵਾਂਗੇ।
ਚੜੂਨੀ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਵਿਚ ਬਿਜਲੀ ਦਾ ਬਹੁਤ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਮੈਂ 3-4 ਦਿਨ ਪਹਿਲਾਂ ਮੈਂ ਹੈੱਡ ਆਫਿਸ ਵਿਚ ਗੱਲ ਕੀਤੀ ਸੀ ਤੇ ਇਸ ਵਿਚ ਸੁਧਾਰ ਲਈ ਮੈਂ ਚਿੱਠੀ ਵੀ ਲਿਖੀ ਸੀ। ਥੋੜ੍ਹਾ ਜਿਹਾ ਬਿਜਲੀ ਦੀ ਸਪਲਾਈ ਵਿਚ ਸੁਧਾਰ ਤਾਂ ਹੋਇਆ। 3 ਦਿਨ 5 ਘੰਟੇ ਬਿਜਲੀ ਦਿੱਤੀ ਗਈ ਤੇ 3 ਦਿਨ ਲਈ 6 ਘੰਟੇ ਬਿਜਲੀ ਦੀ ਸਪਲਾਈ ਹੋਈ। ਪਰ ਪਿਛਲੇ ਦੋ ਦਿਨਾਂ ਤੋਂ ਬਿਜਲੀ ਦਾ ਫਿਰ ਤੋਂ ਬਹੁਤ ਹੀ ਬੁਰਾ ਹਾਲ ਹੈ। ਕਈ ਇਲਾਕਿਆਂ ਵਿਚ ਸਿਰਫ 1 ਘੰਟੇ ਹੀ ਬਿਜਲੀ ਸਪਲਾਈ ਆਈ ਹੈ, ਜਿਸ ਕਾਰਨ ਕਿਸਾਨ ਬਹੁਤ ਹੀ ਪ੍ਰੇਸ਼ਾਨ ਹਨ।
ਇਨ੍ਹਾਂ ਸਭ ਦੇ ਪਿੱਛੇ ਵੱਡਾ ਕਾਰਨ ਹੈ ਕਿ ਸਰਕਾਰ ਨੂੰ 20 ਰੁਪਏ ਪ੍ਰਤੀ ਯੂਨਿਟ ਤੱਕ ਬਿਜਲੀ ਖਰੀਦਣੀ ਪੈ ਰਹੀ ਹੈ। ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ 12 ਰੁਪਏ ਤੋਂ ਉਪਰ ਦੀ ਬਿਜਲੀ ਨਹੀਂ ਲਵਾਂਗੇ। ਇਹ ਸਿਰਫ ਦਿਖਾਵਾ ਹੈ ਕਿ ਹਰਿਆਣਾ ਦਾ 500 ਮੈਗਾਵਾਟ ਦਾ ਯੂਨਿਟ ਖਰਾਬ ਹੋ ਗਿਆ ਹੈ। ਹਰਿਆਣਾ ਦੇ ਥਰਮਲ ਪਲਾਂਟ ਬੰਦ ਕਰਵਾ ਦਿੱਤੇ ਗਏ ਹਨ। ਅਡਾਨੀ ਵਰਗੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ। ਹੁਣ ਨਤੀਜਾ ਸਾਹਮਣੇ ਹੈ ਕਿ ਉਹ ਲੋਕ ਇਨ੍ਹਾਂ ਨੂੰ ਬਲੈਕਮੇਲ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਚੜੂਨੀ ਨੇ ਕਿਹਾ ਕਿ ਸਾਡੀ ਫਸਲ ਸੁੱਕ ਰਹੀ ਹੈ। ਇਹ ਸਾਡੇ ਬਰਦਾਸ਼ਤ ਤੋਂ ਬਾਹਰ ਹੈ। ਸਾਡੀ ਸਰਕਾਰ ਨੂੰ ਚੇਤਾਵਨੀ ਹੈ ਕਿ ਇਸ ਦਾ ਤੁਰੰਤ ਹੱਲ ਕਰੇ। ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਬਿਜਲੀ ਕਿਥੋਂ ਖਰੀਦੀ ਜਾਵੇਗੀ ਪਰ ਫਸਲ ਤਾਂ ਦੁਬਾਰਾ ਨਹੀਂ ਹੋ ਸਕਦੀ। ਜੇਕਰ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾਂ ਜਲਦ ਹੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਲਈਭਾਵੇਂ ਸਾਨੂੰ ਰੋਡ ਜਾਮ ਕਰਨੇ ਪੈਣ ਜਾਂ ਨੇਤਾਵਾਂ ਦਾ ਘਿਰਾਓ ਕਰਨਾ ਪਵੇ, ਅਸੀਂ ਕਰਾਂਗੇ। ਸਾਡੀ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ।