ਲੋਕਤੰਤਰ ਐਵੇਂ ਹੀ ਮਜ਼ਬੂਤ ਨਹੀਂ ਹੁੰਦਾ… ਇਸ ਲਈ ਬਹੁਤ ਕੁਝ ਕਰਨਾ ਪੈਂਦਾ ਹੈ। 1947 ਵਿਚ ਆਜ਼ਾਦੀ ਮਿਲਣ ਦੇ 4 ਸਾਲ ਬਾਅਦ 1951 ਵਿਚ ਕਿੌਰ ਦੇ ਸ਼ਿਆਮ ਸਰਨ ਨੇਗੀ ਦੇ ਪਹਿਲੇ ਵੋਟ ਨਾਲ ਦੁਨੀਆ ਦੇ ਜਿਸ ਸਭ ਤੋਂ ਵੱਡੇ ਲੋਕਤੰਤਰ ਦੀ ਸ਼ੁਰੂਆਤ ਹੋਈ ਸੀ, ਉਸ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਪਹਾੜ ਤੋਂ ਜੀਵਟ ਵਾਲੇ ਹਿਮਾਚਲੀ ਫਿਰ ਵੋਟ ਦੇ ਰਹੇ ਹਨ।ਸੂਬੇ ਦੀਆਂ 68 ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ।
ਮੁਸ਼ਕਲ ਪਹਾੜੀ ਏਰੀਆ ਹੋਣ ਦੀ ਵਜ੍ਹਾ ਨਾਲ ਹਿਮਾਚਲ ਵਿਚ ਵੋਟ ਪਾਉਣਾ ਆਸਾਨ ਨਹੀਂ ਹੁੰਦਾ। ਇਥੇ ਪੋਲਿੰਗ ਪਾਰਟੀਆਂ 2 ਦਿਨ ਪਹਿਲਾਂ ਆਪਣੇ-ਆਪਣੇ ਬੂਥਾਂ ਲਈ ਰਵਾਨਾ ਹੁੰਦੀਆਂ ਹਨ। ਖਰਾਬ ਰਸਤਿਆਂ ‘ਤੇ ਥਕਾਵਟ ਭਰੇ ਸਫਰ ਅਤੇ 8 ਤੋਂ 14 ਕਿਲੋਮੀਟਰ ਦੀ ਪੈਦਲ ਚੜ੍ਹਾਈ ਦੇ ਬਾਅਦ ਵੋਟਰ ਮੁਲਾਜ਼ਮ ਆਪਣੇ ਬੂਥਾਂ ‘ਤੇ ਪਹੁੰਚਦੇ ਹਨ। ਰਸਤੇ ਵਿਚ ਕਈ ਜਗ੍ਹਾ ਬਰਫਬਾਰੀ ਸਫਰ ਨੂੰ ਹੋਰ ਮੁਸ਼ਕਲ ਬਣਾ ਦਿੰਦੀ ਹੈ।
ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਦੀਆਂ 68 ਸੀਟਾਂ ‘ਤੇ ਵੋਟਾਂ ਲਈ 7881 ਪੋਲਿੰਗ ਬੂਥ ਬਣੇ ਹਨ। ਇਨ੍ਹਾਂ ਵਿਚੋਂ 69 ਬੂਥ ਅਜਿਹੇ ਮੁਸ਼ਕਲ ਇਲਾਕਿਆਂ ਵਿਚ ਹਨ ਜਿਥੇ ਪਹੁੰਚਣ ਲਈ ਤੰਗ ਪਗਡੰਡੀਆਂ ‘ਤੇ ਕਈ ਕਿਲੋਮੀਟਰ ਦੀ ਚੜ੍ਹਾਈ ਤੇ ਨਦੀ ਨਾਲੇ ਪਾਰ ਕਰਨੇ ਪੈਂਦੇ ਹਨ। ਇਨ੍ਹਾਂ ਵਿਚੋਂ ਮਗਾਣ ਪੋਲਿੰਗ ਬੂਥ ਕਰਸੋਗ ਵਿਧਾਨ ਸਭਾ ਅਤੇ ਮੰਝਾਗੰਨ ਪੋਲਿੰਗ ਬੂਥ ਸੁੰਦਰਨਗਰ ਵਿਧਾਨ ਸਭਾ ਸੀਟ ਦਾ ਹੈ। ਇਹ ਦੋਵੇਂ ਹੀ ਸੀਟਾਂ ਮੰਡੀ ਜ਼ਿਲ੍ਹੇ ਵਿਚ ਆਉਂਦੀ ਹੈ।
ਪੋਲਿੰਗ ਬੂਥ ਦੇ ਅਧਿਕਾਰੀਆਂ ਜਿਨ੍ਹਾਂ ਦੀ ਡਿਊਟੀ ਲੱਗੀ ਸੀ, ਨੇ ਦੱਸਿਆ ਕਿ ਸ਼ਾਮ ਲਗਭਗ 6ਵਜੇ ਮੌਸਮ ਖਰਾਬ ਹੋਣਲੱਗਾ ਤੇ ਬਿਜਲੀ ਕੜਕਣ ਲੱਗੀ। ਮੀਂਹ ਦੇ ਡਰ ਤੋਂ ਪੋਲਿੰਗ ਪਾਰਟੀ ਦੇ ਮੈਂਬਰਾਂ ਨੇ ਹਿੰਮਤ ਜੁਟਾ ਕੇ ਤੇਜ਼ੀ ਨਾਲ ਕਦਮ ਵਧਾਉਣੇ ਸ਼ੁਰੂ ਕੀਤੇ। ਇਸ ਦੌਰਾਨ ਉਨ੍ਹਾਂ ਦੀਆਂ ਧੜਕਣਾਂ ਦੀ ਆਵਾਜ਼ ਸਾਫ ਸੁਣਾਈ ਦੇ ਰਹੀਆਂਸਨ। ਇਸੇ ਦੌਰਾਨ ਦੂਰ ਰੌਸ਼ੀ ਜਲਦੀ ਦੇਖ ਕੇ ਅੱਖਾਂ ਵਿਚ ਚਮਕ ਆ ਗਈ। ਦੀਵੇ ਨਾਲ ਟਿਮਟਿਮਾਉਂਦੀ ਇਹ ਰੌਸ਼ਨੀ ਮਗਾਣਾ ਪਿੰਡ ਦੇ ਘਰਾਂ ਵਿਚ ਜਲ ਰਹੇ ਬਲੱਬਾਂ ਦੀ ਸੀ। ਲਗਭਗ 4 ਘੰਟੇ ਦੀ ਹਾਰਡ ਟ੍ਰੈਕਿੰਗ ਦੇ ਬਾਅਦ ਸ਼ਾਮ 7 ਵਜੇ ਪੋਲਿੰਗ ਪਾਰਟੀ ਜਿਸ ਸਮੇਂ ਮਗਾਣ ਪਿੰਡ ਪਹੁੰਚੀ, ਪੂਰੀ ਤਰ੍ਹਾਂ ਹਨ੍ਹੇਰਾ ਹੋ ਚੁੱਕਾ ਸੀ। ਦੱਸ ਦੇਈਏ ਕਿ ਮੰਡੀ ਜ਼ਿਲ੍ਹੇ ਦੀ ਕਰਸੋਗ ਵਿਧਾਨ ਸਭਾ ਸੀਟ ਦੇ ਮਗਾਣ ਪੋਲਿੰਗ ਬੂਥ ‘ਤੇ 97 ਵੋਟਰ ਹਨ। ਇਨ੍ਹਾਂ ਵਿਚੋਂ 43 ਮਹਿਲਾਵਾਂ ਤੇ 54 ਪੁਰਸ਼ ਵੋਟਰ ਹਨ।
ਇਸੇ ਤਰ੍ਹਾਂ ਕਰਸੋਗ ਸੀਟ ਦੇ ਬਹੁਤ ਮੁਸ਼ਕਲ ਪੋਲਿੰਗ ਬੂਥ ਮਗਾਣ ਲਈ ਪ੍ਰਸ਼ਾਸਨ ਨੇ ਇਨੋਵਾ ਗੱਡੀ ਦਾ ਇੰਤਜ਼ਾਮ ਕੀਤਾ ਕਿਉਂਕਿ ਉਥੋਂ ਦਾਰਸਤਾ ਬੱਸ ਲਾਇਕ ਨਹੀਂ ਹੈ। ਉਥੇ ਛੋਟੇ ਵਾਹਨ ਹੀ ਪਹੁੰਚਦੇ ਹਨ। ਮਗਾਣ ਬੂਥ ਦੀ ਪੋਲਿੰਗ ਪਾਰਟੀ ਵਿਚ ਕੁੱਲ 6 ਮੈਂਬਰ ਹਨ। ਇਨ੍ਹਾਂ ਵਿਚੋਂ 4 ਵੋਟ ਕਰਾਉਣ ਵਾਲੇ ਮੁਲਾਜ਼ਮ ਤੇ ਦੋ ਪੁਲਿਸ ਵਾਲੇ ਹਨ।
ਵੀਡੀਓ ਲਈ ਕਲਿੱਕ ਕਰੋ -: