ਕੱਲ੍ਹ ਮਤਲਬ 26 ਮਈ ਤੋਂ ਬੈਂਕ ਜਾਂ ਪੋਸਟ ਆਫਿਸ ਵਿਚ ਪੈਸਿਆਂ ਦੇ ਲੈਣ-ਦੇਣ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਨਵੇਂ ਨਿਯਮਾਂ ਮੁਤਾਬਕ ਕਿਸੇ ਵਿੱਤੀ ਸਾਲ ਵਿਚ ਕਿਸੇ ਬੈਂਕ ਜਾਂ ਪੋਸਟ ਆਫਿਸ ਵਿਚ 20 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਜਮ੍ਹਾ ਕਰਨ ‘ਤੇ ਪੈਨ ਤੇ ਆਧਾਰ ਦੇਣਾ ਜ਼ਰੂਰੀ ਹੋਵੇਗਾ।
ਸੈਂਰਟਲ ਬੋਰਡ ਆਫ ਡਾਇਰੈਕਟ ਟੈਕਸੇਜ ਨੇ ਇਨਕਮ ਟੈਕਸ (15ਵਾਂ ਸੋਧ) ਰੂਲਸ 2022 ਤਹਿਤ ਨਵੇਂ ਨਿਯਮ ਤਿਆਰ ਕੀਤੇ ਹਨ ਜਿਸ ਦੀ ਅਧਿਸੂਚਨਾ 10 ਮਈ 2022 ਦੀ ਤਰੀਖ ਵਿਚ ਜਾਰੀ ਹੋਈ ਸੀ।
ਇਨ੍ਹਾਂ ਟ੍ਰਾਂਜੈਕਸ਼ਨ ‘ਚ ਪੈਨ ਜਾਂ ਆਧਾਰ ਦੀ ਡਿਟੇਲਸ ਦੇਣੀ ਹੋਵੇਗੀ ਜ਼ਰੂਰੀ :
ਇੱਕ ਵਿੱਤੀ ਸਾਲ ਵਿਚ ਕਿਸੇ ਇੱਕ ਬੈਂਕਿੰਗ ਕੰਪਨੀ ਜਾਂ ਇੱਕ ਕੋਆਪ੍ਰੇਟਿਵ ਬੈਂਕ ਜਾਂ ਕਿਸੇ ਇੱਕ ਪੋਸਟ ਆਫਿਸ ‘ਚ ਇੱਕ ਜਾਂ ਇੱਕ ਤੋਂ ਵਧ ਖਾਤੇ ਵਿਚ ਨਕਦ 20 ਲੱਖ ਰੁਪਏ ਜਮ੍ਹਾ ਕਰਨ ‘ਤੇ।
ਇੱਕ ਵਿੱਤੀ ਸਾਲ ਵਿਚ ਕਿਸੇ ਇੱਕ ਬੈਂਕਿੰਗ ਕੰਪਨੀ ਜਾਂ ਇੱਕ ਕੋ-ਆਪ੍ਰੇਟਿਵ ਬੈਂਕ ਜਾਂ ਇੱਕ ਪੋਸਟ ਆਫਿਸ ਵਿਚ ਇੱਕ ਜਾਂ ਇੱਕ ਤੋਂ ਵਧ ਖਾਤੇ ਵਿਚ 20 ਲਖ ਰੁਪਏ ਦੀ ਨਕਦ ਰਕਮ ਕੱਢਣ ‘ਤੇ।
ਬੈਂਕਿੰਗ ਕੰਪਨੀ, ਕੋ-ਆਪ੍ਰੇਟਿਵ ਬੈਂਕ ਜਾਂ ਪੋਸਟ ਆਫਿਸ ਵਿਚ ਚਾਲੂ ਖਾਤਾ ਜਾਂ ਕੈਸ਼ ਕ੍ਰੈਡਿਟ ਅਕਾਊਂਟ ਖੋਲ੍ਹਣ ‘ਤੇ। ਹੁਣ ਕਿਸੇ ਨੂੰ ਵੀ ਕਰੰਟ ਅਕਾਊਂਟ ਖੋਲ੍ਹਣ ਲਈ ਆਪਣਾ ਪੈਨ ਕਾਰਡ ਦਿਖਾਉਣਾ ਹੋਵੇਗਾ। ਨਾਲ ਹੀ ਜਿਹੜੇ ਲੋਕਾਂ ਦਾ ਬੈਂਕ ਅਕਾਊਂਟ ਪਹਿਲਾਂ ਤੋਂ ਵੀ ਪੈਨ ਨਾਲ ਲਿੰਕ ਹੈ ਪਰ ਲੈਣ-ਦੇਣ ਦੇ ਸਮੇਂ ਉਨ੍ਹਾਂ ਨੂੰ ਇਸ ਨਿਯਮ ਦਾ ਪਾਲਣ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: