ਮੇਰੀਲਬੋਨ ਕ੍ਰਿਕਟ ਕਲੱਬ (MCC) ਨੇ ਕ੍ਰਿਕਟ ਦੇ ਨਿਯਮਾਂ ‘ਚ ਸੋਧ ਦਾ ਐਲਾਨ ਕੀਤਾ ਹੈ ਪਰ ਇਨ੍ਹਾਂ ਨੂੰ ਇਸ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਪਹਿਲਾਂ ਕ੍ਰਿਕਟ ਦੇ ਨਿਯਮ ਬਦਲੇ ਜਾਣਗੇ।
MCC ਨੇ ਹੁਣ ਕ੍ਰਿਕਟ ‘ਚ ਗੇਂਦ ਨੂੰ ਚਮਕਾਉਣ ਲਈ ਥੁੱਕ ਦੇ ਇਸਤੇਮਾਲ ‘ਤੇ ਬੈਨ ਲਗਾ ਦਿੱਤਾ ਹੈ। ਇਸ ਤੋਂ ਪਹਿਲਾਂ ਕੋਵਿਡ-10 ਦੀ ਵਜ੍ਹਾ ਨਾਲ ਲਾਗੂ ਕੀਤਾ ਗਿਆ ਸੀ ਪਰ ਹੁਣ MCC ਇਸ ਨੂੰ ਕਾਨੂੰਨ ਬਣਾ ਰਹੀ ਹੈ। ਖਿਡਾਰੀ ਗੇਂਦ ਨੂੰ ਚਮਕਾਉਣ ਲਈ ਪਸੀਨੇ ਦਾ ਇਸਤੇਮਾਲ ਕਰ ਰਹੇ ਸਨ ਅਤੇ ਇਹ ਵੀ ਓਨਾ ਹੀ ਪ੍ਰਭਾਵੀ ਸੀ। ਨਵਾਂ ਕਾਨੂੰਨ ਬਾਲ ‘ਤੇ ਸਲਾਈਵਾ ਲਗਾਉਣ ਦੀ ਇਜਾਜ਼ਤ ਨਹੀਂ ਦੇਵੇਗਾ ਕਿਉਂਕਿ ਗੇਂਦ ‘ਤੇ ਆਪਣੀ ਲਾਰ ਲਗਾਉਣ ਲਈ ਖਿਡਾਰੀ ਸ਼ੂਗਰ ਵਾਲੇ ਪ੍ਰੋਡਕਟ ਦਾ ਇਸਤੇਮਾਲ ਕਰਦੇ ਹਨ। ਅਜਿਹੇ ‘ਚ ਗੇਂਦ ‘ਤੇ ਲਾਰ ਦਾ ਇਸਤੇਮਾਲ ਉਸੇ ਤਰ੍ਹਾਂ ਮੰਨਿਆ ਜਾਵੇਗਾ ਜਿਵੇਂ ਗੇਂਦ ਦੀ ਸਥਿਤੀ ਨੂੰ ਬਦਲਣ ਲਈ ਕਿਸੇ ਹੋਰ ਗਲਤ ਤਰੀਕੇ ਨਾਲ ਕੀਤਾ ਜਾਂਦਾ ਹੈ।
ਨਵੇਂ ਨਿਯਮ ਮੁਤਾਬਕ ਕਿਸੇ ਵੀ ਪਲੇਅਰ ਦੇ ਆਊਟ ਹੋ ਜਾਣ ਤੋਂ ਬਾਅਦ ਮੈਦਾਨ ‘ਤੇ ਆਉਣ ਵਾਲਾ ਨਵਾਂ ਖਿਡਾਰੀ ਹੀ ਸਟ੍ਰਾਈਕ ਲਵੇਗਾ ਭਾਵੇਂ ਹੀ ਪਿਛਲੇ ਵਿਕਟ ਤੋਂ ਪਹਿਲਾਂ ਖਿਡਾਰੀਆਂ ਨੇ ਸਟ੍ਰਾਈਕ ਹੀ ਕਿਉਂਨਾ ਬਦਲਿਆ ਹੋਵੇ। ਹੁਣ ਤੱਕ ਸੀ ਕਿ ਕੈਚ ਆਊਟ ਹੋਣ ਤੋਂ ਪਹਿਲਾਂ ਜੇਕਰ ਸ਼ਾਟ ਖੇਡਣ ਵਾਲਾ ਖਿਡਾਰੀ ਬਾਲਿੰਗ ਐਂਡ ‘ਤੇ ਪਹੁੰਚ ਜਾਂਦਾ ਸੀ ਤਾਂ ਨਵਾਂ ਬੱਲੇਬਾਜ਼ ਨਾਨ ਸਟ੍ਰਾਈਕਲ ਐਂਡ ‘ਤੇ ਹੀ ਰਹਿੰਦਾ ਸੀ। ਹੁਣ ਕਿਸੇ ਵੀ ਤਰ੍ਹਾਂ ਤੋਂ ਆਊਟ ਹੋਣ ‘ਤੇ ਨਵਾਂ ਖਿਡਾਰੀ ਹੀ ਸਟ੍ਰਾਈਕ ਲਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
MCC ਨੇ ਮਾਨਕਾਡਿੰਗ ਨੂੰ ਲੈ ਕੇ ਵੀ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਇਹ ਕ੍ਰਿਕਟ ਲਾਅ 41 ਅਨੁਸਾਰ ਖੇਡ ਭਾਵਨਾ ਖਿਲਾਫ ਮੰਨਿਆ ਜਾਂਦਾ ਸੀ ਪਰ ਹੁਣ ਇਸ ਨੂੰ ਲਾਅ 38 ਮਤਲਬ ਰਨ ਆਊਟ ਤਹਿਤ ਰੱਖਿਆ ਜਾਵੇਗਾ। ਡੈੱਡ ਬਾਲ ਦੇ ਨਿਯਮ ‘ਚ ਵੀ ਬਦਲਾਅ ਕੀਤਾ ਗਿਆ ਹੈ। ਮੈਚ ਦੇ ਮੈਦਾਨ ‘ਚ ਕਿਸੇ ਵਿਅਕਤੀ, ਜਾਨਵਰ ਜਾਂ ਹੋਰ ਚੀਜ਼ ਤੋਂ ਕਿਸੇ ਵੀ ਪੱਖ ਨੂੰ ਨੁਕਸਾਨ ਹੁੰਦਾ ਹੈ ਤਾਂ ਇਹ ਡੈੱਡ ਬਾਲ ਕਰਾਰ ਦਿੱਤੀ ਜਾਵੇਗੀ। ਮੈਦਾਨ ‘ਤੇ ਅਚਾਨਕ ਦਾਖਲ ਹੋਣ ਵਾਲੇ ਫੈਨਸ ਜਾਂ ਅਚਾਨਕ ਤੋਂ ਮੈਦਾਨ ‘ਤੇ ਕੁੱਤੇ ਦਾ ਆ ਜਾਣ ਨਾਲ ਖੇਡ ‘ਤੇ ਕੋਈ ਅਸਰ ਪੈਂਦਾ ਹੈ ਤਾਂ ਅੰਪਾਇਰ ਕਾਲ ਕਰਨਗੇ ਤੇ ਡੈੱਡ ਬਾਲ ਦਾ ਸੰਕੇਤ ਦੇਣਗੇ।