ਲਖੀਮਪੁਰ ਖੀਰੀ ਦੇ ਬਹੁ-ਚਰਚਿਤ ਤਿਕੁਨੀਆ ਹਿੰਸਾ ਮਾਮਲੇ ਵਿਚ ਕੋਰਟ ਨੇ ਅੱਜ 14 ਦੋਸ਼ੀਆਂ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ। ਸਾਰਿਆਂ ਨੂੰ ਕਤਲ, ਕਤਲ ਦੀ ਕੋਸ਼ਿਸ਼ ਸਣੇ ਕਈ ਧਾਰਾਵਾਂ ਦਾ ਦੋਸ਼ੀ ਬਣਾਇਆ ਗਿਆ ਹੈ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਇਸ ਹਿੰਸਾ ਮਾਮਲੇ ਵਿਚ ਮੁੱਖ ਦੋਸ਼ੀ ਹਨ। ਇਸ ਹਿੰਸਾ ਵਿਚ 4 ਕਿਸਾਨਾਂ ਸਣੇ 8 ਲੋਕਾਂ ਦੀ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਬੀਤੇ ਦਿਨੀਂ ਹੀ ਆਸ਼ੀਸ਼ ਮਿਸ਼ਰਾ ਤੋਂ ਇਲਾਵਾ 13 ਹੋਰਨਾਂ ਦੋਸ਼ੀਆਂ ਦੀ ਡਿਸਚਾਰਜ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ। ਇਨ੍ਹਾਂ ਦੋਸ਼ੀਆਂ ਨੇ ਕੋਰਟ ਵਿਚ ਪਟੀਸ਼ਨ ਜ਼ਰੀਏ ਆਪਣਾ ਪੱਖ ਰੱਖਦੇ ਹੋਏ ਕਿਹਾ ਸੀ ਕਿ ਅਸੀਂ ਘਟਨਾ ਵਿਚ ਸ਼ਾਮਲ ਨਹੀਂ ਸੀ। ਇਸ ਲਈ ਅਸੀਂ ਪੂਰੀ ਤਰ੍ਹਾਂ ਨਿਰਦੋਸ਼ ਹਾਂ ਪਰ ਕੋਰਟ ਨੇ ਦੋਸ਼ੀਆਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਏਡੀਜੇ ਫਸਟ ਸੁਸ਼ੀਲ ਸ੍ਰੀਵਾਸਤਵ ਦੀ ਅਦਾਲਤ ਵਿੱਚ ਧਾਰਾ 147, 148, 149, 326, 30, 302, 120 ਬੀ, 427 ਅਤੇ ਧਾਰਾ 177 ਤਹਿਤ ਦੋਸ਼ ਤੈਅ ਕੀਤੇ ਗਏ ਹਨ। ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕਰਨ ਲਈ ਲੋੜੀਂਦੇ ਆਧਾਰ ਮਿਲੇ ਹਨ। ਇਸ ਤੋਂ ਇਲਾਵਾ ਮੁਲਜ਼ਮ ਸੁਮਿਤ ਜੈਸਵਾਲ ਖ਼ਿਲਾਫ਼ ਧਾਰਾ 3/25, ਆਸ਼ੀਸ਼ ਮਿਸ਼ਰਾ, ਅੰਕਿਤਦਾਸ, ਲਤੀਫ਼ ਅਤੇ ਸਤਿਅਮ ਖ਼ਿਲਾਫ਼ ਧਾਰਾ 30, ਨੰਦਨ ਸਿੰਘ ਬਿਸ਼ਟ ਖ਼ਿਲਾਫ਼ ਧਾਰਾ 5/27 ਤਹਿਤ ਦੋਸ਼ ਤੈਅ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪਲਟੇ ਟਰੱਕ ‘ਚੋਂ ਸੇਬ ਚੋਰੀ ਕਰਨ ਵਾਲਿਆਂ ਦੀ ਪੰਚਾਇਤਾਂ ‘ਚ ਬੁਲਾ ਕੇ ਤਾੜਨਾ ਕੀਤੀ ਜਾਵੇ : ਗੁਰਪ੍ਰੀਤ ਸਿੰਘ ਘੁੱਗੀ
ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ, 3 ਅਕਤੂਬਰ 2021 ਨੂੰ, ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੜਕ ‘ਤੇ ਆ ਗਏ। ਦੋਸ਼ ਹੈ ਕਿ ਕੇਂਦਰੀ ਮੰਤਰੀ ਅਤੇ ਸਥਾਨਕ ਸਾਂਸਦ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੱਤੀ ਸੀ। ਇਸ ਤੋਂ ਬਾਅਦ ਹਿੰਸਾ ਹੋਈ। ਇਸ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਕੁੱਲ ਅੱਠ ਲੋਕ ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: