ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਅਗਵਾਈ ਵਿਚ ਯਮੁਨਾਨਗਰ ਸਰਸਵਤੀ ਸ਼ੂਗਰ ਮਿੱਲ ਦੇ ਗੰਨਾ ਯਾਰਡ ਵਿਚ ਸਵੇਰੇ 10 ਵਜੇ ਇਕੱਠੇ ਹੋਣਗੇ ਤੇ 12 ਦਸੰਬਰ ਨੂੰ ਗੰਨੇ ਦੇ ਰੇਟ ਨੂੰ ਲੈ ਕੇ ਹਰਿਆਣਾ ਸੂਬੇ ਦੀਆਂ ਸਾਰੀਆਂ ਮਿੱਲਾਂ ‘ਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਣਗੇ। ਬੀਕੇਯੂ ਚੜੂਨੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸੰਜੂ ਨੇ ਦੱਸਿਆ ਕਿ 11 ਵਜੇ ਤੋਂ 1 ਵਜੇ ਤੱਕ ਧਰਨਾ ਦੇਣ ਦੇ ਬਾਅਦ SDM ਨੂੰ ਸਰਕਾਰ ਦੇ ਨਾਂ ਗੰਨੇ ਦੀ ਕੀਮਤ 450 ਰੁਪਏ ਪ੍ਰਤੀ ਕੁਇੰਟਲ ਕਰਨ ਬਾਰੇ ਮੰਗ ਪੱਤਰ ਸੌਂਪਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ੂਗਰ ਮਿੱਲਾਂ ਨੂੰ ਚੱਲੇ ਹੋਏ 1 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਪਰ ਹਰਿਆਣਾ ਸਰਕਾਰ ਨੇ ਹੁਣ ਤੱਕ ਗੰਨੇ ਦਾ ਰੇਟ ਨਿਰਧਾਰਤ ਨਹੀਂ ਕੀਤਾ ਜਿਸ ਕਾਰਨ ਸ਼ੂਗਰ ਮਿੱਲਾਂ ਨੇ ਗੰਨੇ ਦੀ ਪੇਮੈਂਟ ਸ਼ੁਰੂ ਨਹੀਂ ਕੀਤੀ ਜਿਸ ਕਾਰਨ ਕਿਸਾਨ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਵੇਟਲਿਫਟਿੰਗ ਵਰਲਡ ਚੈਂਪੀਅਨਸ਼ਿਪ ‘ਚ ਮੀਰਾਬਾਈ ਚਾਨੂ ਨੇ ਜਿੱਤਿਆ ਸਿਲਵਰ, ਚੁੱਕਿਆ 200 ਕਿਲੋ ਭਾਰ
ਸਰਕਾਰੀ ਨੂੰ ਚੇਤਾਵਨੀ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਨੇ ਫੈਸਲਾ ਲਿਆ ਕਿ 12 ਦਸੰਬਰ ਨੂੰ ਹਰਿਆਣਾ ਦੀਆਂ ਸਾਰੀਆਂ ਸ਼ੂਗਰ ਮਿੱਲਾਂ ‘ਤੇ 2 ਘੰਟੇ ਦਾ ਧਰਨਾ ਦਿੱਤਾ ਜਾਵੇਗਾ ਤੇ ਮੰਗ ਕੀਤੀ ਜਾਵੇਗੀ ਕਿ ਵਧਦੀ ਮਹਿੰਗਾਈ ਲੇਬਰ ਦੇ ਖਰਚ ਪੈਸਟੀਸਾਈਡ ਦੇ ਦਾਮ ਖਾਦ ਦੇ ਰੇਟ ਡੀਜ਼ਲ ਦੇ ਰੇਟ ਨੂੰ ਦੇਖਦੇ ਹੋਏ ਅੱਜ ਗੰਨਾ ਕਿਸਾਨਾਂ ਲਈ ਘਾਟੇ ਦਾ ਸੌਦਾ ਹੋ ਗਿਆ ਹੈ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ 450 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਰੇਟ ਤੈਅ ਕੀਤਾ ਜਾਵੇ ਤੇ ਸ਼ੂਗਰ ਮਿੱਲਾਂ ਗੰਨੇ ਦਾ ਭੁਗਤਾਨ ਕਰਨ। ਜੇਕਰ ਸਰਕਾਰ ਜਲਦ ਗੰਨੇ ਦਾ ਰੇਟ ਤੈਅ ਨਹੀਂ ਕਰਦੀਆਂ ਤਾਂ ਮਜਬੂਰ ਹੋ ਕੇ ਕਿਸਾਨਾਂ ਨੂੰ ਸਰਕਾਰ ਖਿਲਾਫ ਅੰਦੋਲਨ ਛੇੜਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: