ਤਾਮਿਲਨਾਡੂ ਵਿਚ ਵੇਲੋਰ ਦੇ ਅਲਲੇਰੀ ਪਿੰਡ ਵਿਚ 1.5 ਸਾਲ ਦੀ ਬੱਚੀ ਨੂੰ ਸੱਪ ਨੇ ਡੱਸ ਲਿਆ। ਬੱਚੀ ਦੇ ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ ਪਰ ਇਲਾਕੇ ਵਿਚ ਖਰਾਬ ਸੜਕ ਹੋਣ ਕਾਰਨ ਉਨ੍ਹਾਂ ਨੂੰ ਦੇਰੀ ਹੋ ਗਈ। ਬੱਚੀ ਨੇ ਵਿਚ ਰਸਤੇ ਹੀ ਦਮ ਤੋੜ ਦਿੱਤਾ ਜਦੋਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
18 ਮਹੀਨੇ ਦੀ ਬੱਚੀ ਧਨੁਸ਼ਕਾ ਦੇ ਮਾਤਾ-ਪਿਤਾ ਦੀ ਪਛਾਣ ਵਿਜੇ ਤੇ ਪ੍ਰਿਆ ਵਜੋਂ ਹੋਈ ਹੈ। ਪੋਸਟਮਾਰਟਮ ਦੇ ਬਾਅਦ ਮਾਤਾ-ਪਿਤਾ ਨੂੰ ਲਾਸ਼ ਸੌਂਪ ਦਿੱਤੀ ਗਈ ਤੇ ਐਂਬੂਲੈਂਸ ਨਾਲ ਘਰ ਭੇਜਿਆ ਗਿਆ ਪਰ ਐਂਬੂਲੈਂਸ ਡਰਾਈਵਰ ਨੇ ਖਰਾਬ ਸੜਕ ਦੇਖਦੇ ਹੀ ਅੱਗੇ ਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਪਿੰਡ ਤੋਂ ਲਗਭਗ 10 ਕਿਲੋਮੀਟਰ ਪਿੱਛੇ ਉਤਾਰ ਦਿੱਤਾ। ਇਸ ਦੇ ਚੱਲਦੇ ਮਾਤਾ-ਪਿਤਾ ਨੂੰ ਮਜਬੂਰ ਹੋ ਕੇ ਲਾਸ਼ ਨੂੰ ਪੈਦਲ ਹੀ ਘਰ ਲੈ ਕੇ ਜਾਣਾ ਪਿਆ।
ਇਹ ਵੀ ਪੜ੍ਹੋ : ਪੂਰਬ-ਉੱਤਰ ਭਾਰਤ ਨੂੰ ਮਿਲੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ, ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ
ਦੱਸ ਦੇਈਏ ਕਿਇਸ ਤੋਂ ਪਹਿਲਾਂ ਫਰਵਰੀ ਵਿਚ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਚੇਨਈ ਤੋਂ ਰਾਨੀਪੇਟ ਨੂੰ ਜੋੜਨ ਵਾਲੀ ਸੜਕ ਦੀ ਖਰਾਬ ਹਾਲਤ ਬਾਰੇ ਚਿੱਠੀ ਲਿਖੀ ਸੀ। ਸੀਐੱਮ ਸਟਾਲਿਨ ਨੇ ਦਾਅਵਾ ਕੀਤਾ ਸੀ ਕਿ ਸੜਕ ਦੀ ਹਾਲਤ ਇੰਨੀ ਖਰਾਬ ਹੈ ਕਿ ਉਨ੍ਹਾਂ ਨੂੰ ਟ੍ਰੇਨ ਨਾਲ ਵੇਲਲੋਰ, ਰਾਨੀਪੇਟ, ਤਿਰੂਪਤੂਤਰ ਤੇ ਤਿਰੂਵਨਾਮਲਾਈ ਜ਼ਿਲ੍ਹਿਆਂ ਦੀ ਆਪਣੀ ਯਾਤਰਾ ਦੀ ਯੋਜਨਾ ਬਣਾਉਣੀ ਪੈਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: