ਲੁਧਿਆਣਾ ਵਿਚ ਏਸੀਪੀ ਦੇ ਡਰਾਈਵਰ ਨੇ ਗਲੀ ਵਿਚ ਖੇਡ ਰਹੇ ਬੱਚੇ ਨੂੰ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਦਸੇ ਦੇ ਬਾਅਦ ਡਰਾਈਵਰ ਖੁਦ ਹੀ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚਿਆ ਜਿਥੋਂ ਫੋਨ ਕਰਕੇ ਪਰਿਵਾਰ ਨੂੰ ਦੱਸਿਆ ਗਿਆ ਕਿ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਇਸ ਨੂੰ ਕੁਦਰਤੀ ਮੌਤ ਦੱਸਿਆ ਹੈ ਜਿਸ ਨਾਲ ਪੁਲਿਸ ‘ਤੇ ਸਵਾਲ ਚੁੱਕੇ ਜਾ ਰਹੇ ਹਨ।
ਘਟਨਾ ਵਿਕਾਸ ਨਗਰ ਦੀ ਗਲੀ ਨੰਬਰ 3 ਦੀ ਹੈ। ਬੱਚੇ ਦੇ ਚਾਚਾ ਧਰਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਰਹਿੰਦੇ ਹਨ। ਉਨ੍ਹਾਂ ਦੇ ਡਰਾਈਵਰ ਨੇ ਉਨ੍ਹਾਂ ਦੀ ਕੋਠੀ ਦਾ ਗੇਟ ਖੋਲ੍ਹ ਕੇ ਫਾਰਚੂਨਰ ਗੱਡੀ ਬਾਹਰ ਕੱਢੀ।
ਡਰਾਈਵਰ ਨੇ ਆਸ-ਪਾਸ ਬਿਨਾਂ ਦੇਖੇ ਹੀ ਡੇਢ ਸਾਲ ਦੇ ਮਾਸੂਨ ਅਨੁਰਾਜ ਨੂੰ ਗੱਡੀ ਦੇ ਅਗਲੇ ਟਾਇਰ ਹੇਠਾਂ ਕੁਚਲ ਦਿੱਤਾ। ਅਨੁਰਾਜ ਗਲੀ ਵਿਚ ਖੇਡ ਰਿਹਾ ਸੀ। ਚਾਚਾ ਨੇ ਦੱਸਿਆ ਕਿ ਡਰਾਈਵਰ ਇੰਨਾ ਚਾਲਾਕ ਸੀ ਕਿ ਉਸ ਨੇ ਬੱਚੇ ਨੂੰ ਡਿੱਗੀ ਵਿਚ ਪਾਇਆ ਤੇ ਖੁਦ ਹੀ ਹਸਪਤਾਲ ਲੈ ਕੇ ਪਹੁੰਚ ਗਿਆ।
ਜਦੋਂ ਘਟਨਾ ਵਾਲੀ ਥਾਂ ‘ਤੇ ਲੋਕਾਂ ਨੇ ਖੂਨ ਬਿਖਰਿਆ ਦੇਖਿਆ ਤਾਂ ਡਰਾਈਵਰ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਬਿੱਲੀ ਮਰ ਗਈ ਹੈ। ਧਰਮੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਫੋਨ ਆਇਆ ਕਿ ਬੱਚੇ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਧਰਮੇਸ਼ ਜਦੋਂ ਹਸਪਤਾਲ ਪਹੁੰਚਿਆ ਤਾਂ ਸਾਰਾ ਮਾਮਲਾ ਸਾਫ ਹੋਇਆ। ਘਟਨਾ ਵਾਲੀ ਥਾਂ ‘ਤੇ ਪੁਲਿਸ ਵੀ ਪਹੁੰਚ ਚੁੱਕੀ ਹੈ।
ਚਾਚਾ ਧਰਮੇਸ਼ ਨੇ ਕਿਹਾ ਕਿ ਜਦੋਂ ਉਸ ਨੇ ਹਸਪਤਾਲ ਵਿਚ ਮੁਲਜ਼ਮ ਡਰਾਈਵਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਥਾਣੇ ਵਿਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਿਸ ਅਧਿਕਾਰੀ ਦਾ ਉਹ ਡਰਾਈਵਰ ਹੈ ਉਨ੍ਹਾਂ ਨੇ ਇਕ ਵਾਰ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਨਹੀਂ ਕੀਤੀ। ਘਟਨਾ ਸਮੇਂ ਗੱਡੀ ਫਾਰਚੂਨਰ ਸੀ ਪਰ ਥਾਣੇ ਵਿਚ ਪੁਲਿਸ ਕੋਈ ਹੋਰ ਗੱਡੀ ਦਿਖਾ ਰਹੀ ਹੈ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਸੈਕਟਰ ‘ਚ ਫਿਰ ਪਾਕਿ ਡ੍ਰੋਨ ਦੀ ਦਸਤਕ, 21 ਕਰੋੜ ਦੀ ਹੈਰੋਇਨ ਜ਼ਬਤ
ਸੂਤਰਾਂ ਮੁਤਾਬਕ ਬੱਚੇ ਦੇ ਪਰਿਵਾਰ ‘ਤੇ ਪੁਲਿਸ ਰਾਜੀਨਾਮਾ ਕਰਨ ਦਾ ਦਬਾਅ ਬਣਾ ਰਹੀ ਹੈ। ਧਾਰਾ 174 ਲਗਾ ਰਹੀ ਹੈ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਦੀ ਸਿਟ ਬਣਵਾ ਕੇ ਜਾਂਚ ਕੀਤੀ ਜਾਵੇ ਤਾਂ ਮਾਮਲਾ ਸਾਫ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: