ਚੀਨ ‘ਚ ਕੋਰੋਨਾ ਨਾਲ ਨਜਿੱਠਣ ਲਈ ਲਾਗੂ ਸਖਤ ਪਾਬੰਦੀਆਂ ਖਿਲਾਫ ਵੱਡੀ ਗਿਣਤੀ ‘ਚ ਲੋਕ ਸੜਕਾਂ ‘ਤੇ ਉਤਰ ਆਏ ਹਨ। ਇਸ ਕਾਰਨ ਸ਼ੀ ਜਿਨਪਿੰਗ ਸਰਕਾਰ ਨੂੰ ਹੁਣ ਪਿੱਛੇ ਹਟਣਾ ਪਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਚੀਨੀ ਸਰਕਾਰ ਨੂੰ ਲੋਕਾਂ ਦੇ ਅੰਦੋਲਨ ਕਾਰਨ ਆਪਣਾ ਫੈਸਲਾ ਬਦਲਣਾ ਪਿਆ ਹੈ।
ਚੀਨੀ ਸਰਕਾਰ ਦਾ ਕਹਿਣਾ ਹੈ ਕਿ ਜ਼ੀਰੋ ਕੋਵਿਡ ਨੀਤੀ ਲਾਗੂ ਰਹੇਗੀ, ਪਰ ਹੁਣ ਇਸ ਵਿੱਚ ਢਿੱਲ ਦਿੱਤੀ ਜਾਵੇਗੀ। ਬੀਜਿੰਗ ਵਿੱਚ ਅਪਾਰਟਮੈਂਟਾਂ ਵੱਲ ਜਾਣ ਵਾਲੀਆਂ ਸੜਕਾਂ ਨੂੰ ਬਲਾਕ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਵਾਂਗਜ਼ੂ ਵਿੱਚ ਮਾਸ ਟੈਸਟਿੰਗ ਦੇ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਗਈ ਹੈ। ਸ਼ਿਨਜਿਆਂਗ ਦੇ ਉਇਗੁਰ ਦੇ ਪ੍ਰਭਾਵ ਵਾਲੇ ਸੂਬੇ ਵਿੱਚ ਉਹ Fneks ਖੋਲ੍ਹੇ ਗਏ ਹਨ ਜਿੱਥੇ ਕੋਰੋਨਾ ਦੇ ਘੱਟ ਮਾਮਲੇ ਹਨ।
ਬੀਜਿੰਗ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਆਪਣੀ ਕੰਟੇਨਮੈਂਟ ਨੀਤੀ ਵਿੱਚ ਢਿੱਲ ਦੇਵੇਗਾ, ਜਿਸ ਦੇ ਤਹਿਤ ਅਪਾਰਟਮੈਂਟਾਂ ਨੂੰ ਬਲਾਕ ਕੀਤਾ ਜਾਂਦਾ ਹੈ ਜਿੱਥੇ ਜ਼ਿਆਦਾ ਕੇਸ ਮਿਲੇ ਹਨ। ਹੁਣ ਗੇਟਸ ਨੂੰ ਬਲਾਕ ਨਹੀਂ ਕੀਤਾ ਜਾਏਗਾ ਅਤੇ ਕਿਸੇ ਦੀ ਐਂਟਰੀ ਰੋਕੀ ਨਹੀਂ ਜਾਵੇਗੀ। ਚੀਨ ਵਿੱਚ ਸਰਕਾਰ ਖਿਲਾਫ ਮਹੀਨਿਆਂ ਤੋਂ ਨਾਰਾਜ਼ਗੀ ਚੱਲ ਰਹੀ ਹੈ, ਪਰ ਸ਼ਿਨਜਿਆਂਗ ਸੂਬੇ ਦੇ ਉਰੁਮਕੀ ਇਲਾਕੇ ਵਿੱਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਮਗਰੋਂ ਵਿੋਰਧ ਖੁੱਲ੍ਹ ਕੇ ਸ਼ੁਰੂ ਹੋ ਗਿਆ ਹੈ।
ਇੱਕ ਵਾਰ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ, ਸ਼ਹਿਰਾਂ ਵਿੱਚ ਪ੍ਰਦਰਸ਼ਨ ਦਿਖਾਈ ਦਿੱਤੇ। ਬੀਜਿੰਗ, ਸ਼ੰਘਾਈ, ਸ਼ਿਨਜਿਆਂਗ, ਵੁਹਾਨ ਸਮੇਤ ਕਈ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ‘ਚ ਵਿਦਿਆਰਥੀਆਂ ਅਤੇ ਹੋਰਾਂ ਨੇ ਸਰਕਾਰ ਵਿਰੁੱਧ ਬਿਗੁਲ ਵਜਾ ਦਿੱਤਾ ਹੈ।
ਇਹ ਵੀ ਪੜ੍ਹੋ : ‘ਤਰੀਕ ‘ਤੇ ਤਰੀਕ’ ਪੈਣ ਤੋਂ ਦੁਖੀ ਦੋਸ਼ੀ ਨੇ ਮਹਿਲਾ ਜਸਟਿਸ ਅੱਗੇ ਲਹਿਰਾਇਆ ਚਾਕੂ, ਜਾਨੋਂ ਮਾਰਨ ਦੀ ਧਮਕੀ
ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਕਰਕੇ ਦੁਨੀਆ ਭਰ ‘ਚ ਚੀਨ ਦਾ ਅਕਸ ਖਰਾਬ ਹੋ ਰਿਹਾ ਹੈ। ਯੂਰਪ, ਏਸ਼ੀਆ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਚੀਨੀ ਨਾਗਰਿਕਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਹੋਏ ਹਨ। ਹਾਂਗਕਾਂਗ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਵਿੱਚ ਦਰਜਨਾਂ ਪ੍ਰਦਰਸ਼ਨਕਾਰੀਆਂ ਨੇ ਚੀਨੀ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦਾ ਵਿਰੋਧ ਕੀਤਾ।
ਇਸ ਤੋਂ ਇਲਾਵਾ ਤੁਰਕੀ ‘ਚ ਵੀ ਚੀਨ ਸਰਕਾਰ ਖਿਲਾਫ ਪ੍ਰਦਰਸ਼ਨ ਹੋਏ ਹਨ। ਟੋਕੀਓ ‘ਚ ਵੀ ਕਰੀਬ 100 ਲੋਕਾਂ ਨੇ ਰੇਲਵੇ ਸਟੇਸ਼ਨ ‘ਤੇ ਚੀਨ ਖਿਲਾਫ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਚੀਨ ‘ਚ ਅੰਦੋਲਨਕਾਰੀ ਲੋਕਾਂ ਨੇ ਸਾਨੂੰ ਆਜ਼ਾਦੀ ਅਤੇ ਸ਼ੀ ਜਿਨਪਿੰਗ ਗੱਦੀ ਛੱਡਣ ਵਰਗੇ ਨਾਅਰੇ ਵੀ ਲਗਾਏ। ਪਿਛਲੇ ਕੁਝ ਮਹੀਨਿਆਂ ਵਿੱਚ ਚੀਨ ਵਿੱਚ ਭਿਆਨਕ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ, ਜੋ ਆਮ ਤੌਰ ‘ਤੇ ਦੇਖਣ ਨੂੰ ਨਹੀਂ ਮਿਲਦੇ।
ਵੀਡੀਓ ਲਈ ਕਲਿੱਕ ਕਰੋ -: