ਪੰਜਾਬ ਦੇ ਅਬੋਹਰ ਸ਼ਹਿਰ ‘ਚ ਕਾਊਂਟਰ ਇੰਟੈਲੀਜੈਂਸ (CI) ਸਬ ਯੂਨਿਟ ਨੇ ਮੰਗਲਵਾਰ ਰਾਤ 3 ਨੌਜਵਾਨਾਂ ਨੂੰ ਨਜਾਇਜ਼ ਹਥਿਆਰਾਂ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ। ਟੀਮ ਨੇ ਉਕਤ ਨੌਜਵਾਨਾਂ ਨੂੰ ਗੋਬਿੰਦਗੜ੍ਹ ਟੀ-ਪੁਆਇੰਟ ‘ਤੇ ਕਾਬੂ ਕਰ ਕੀਤਾ। ਇਹ ਤਿੰਨੋਂ ਮੁਲਜ਼ਮ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨ੍ਹਾਂ ਖਿਲਾਫ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫਾਜ਼ਿਲਕਾ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ASI ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਬੀਤੀ ਰਾਤ ਮਲੋਟ ਰੋਡ ’ਤੇ ਗੋਬਿੰਦਗੜ੍ਹ ਟੀ-ਪੁਆਇੰਟ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਬੱਸ ਸਟੈਂਡ ਕੋਲ ਬਾਈਕ ਸਵਾਰ 3 ਨੌਜਵਾਨ ਸ਼ੱਕੀ ਹਾਲਤ ‘ਚ ਖੜ੍ਹੇ ਸਨ। ਜਾਂਚ ਲਈ ਜਦੋਂ ਪੁਲਿਸ ਦੀ ਟੀਮ ਨੇ ਉਨ੍ਹਾਂ ਵੱਲ ਵਧੀ ‘ਤਾਂ ਤਿੰਨੇਂ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ‘ਤਾਂ ਉਨ੍ਹਾਂ ਕੋਲੋਂ 315 ਬੋਰ ਦੇ ਦੋ ਦੇਸੀ ਪਿਸਤੌਲ ਅਤੇ 32 ਬੋਰ ਦਾ ਇੱਕ ਪਿਸਤੌਲ, 2 ਮੈਗਜ਼ੀਨ ਅਤੇ 7 ਜਿੰਦਾ ਕਾਰਤੂਸ ਬਰਾਮਦ ਹੋਏ।
ਇਹ ਵੀ ਪੜ੍ਹੋ : ਲੰਡਨ ‘ਚ ਬਣੇਗਾ ਬ੍ਰਿਟੇਨ ਦਾ ਪਹਿਲਾ ਜਗਨਨਾਥ ਮੰਦਰ, ਬਿਜ਼ਨੈਸਮੈਨ ਨੇ 254 ਕਰੋੜ ਰੁ: ਕੀਤੇ ਦਾਨ
ਪੁਲਿਸ ਪੁੱਛਗਿੱਛ ‘ਚ ਉਨ੍ਹਾਂ ਨੇ ਆਪਣੀ ਪਹਿਚਾਣ ਲਵੀਸ਼ ਪੁੱਤਰ ਰਵਿੰਦਰ ਪਾਲ ਵਾਸੀ ਕ੍ਰਿਸ਼ਨਾ ਨਗਰੀ ਗਲੀ ਨੰ: 4 ਮਲੋਟ, ਜਤਿੰਦਰ ਉਰਫ਼ ਕਾਲਾ ਪੁੱਤਰ ਮਲ ਸਿੰਘ ਵਾਸੀ ਪਿੰਡ ਕੋਠੇ ਠੱਗਣੀਆਂ ਫ਼ਾਜ਼ਿਲਕਾ ਅਤੇ ਕੁਲਵਿੰਦਰ ਉਰਫ਼ ਕਿੰਦੂ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਬਹਿਖਸ ਫਾਜ਼ਿਲਕਾ ਵਜੋਂ ਦੱਸਿਆ। ਫਿਲਹਾਲ ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: