ਹਰਿਆਣਾ ਦੇ ਅੰਬਾਲਾ ਵਿੱਚ CIA-1 ਸਟਾਫ਼ ਨੇ 2 ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ। CIA ਨੂੰ ਇਨ੍ਹਾਂ ਦੇ ਕਬਜ਼ੇ ‘ਚੋਂ 30 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਦੋਵੇਂ ਸਪਲਾਇਰ ਹੈਰੋਇਨ ਲੈ ਕੇ ਪੰਜਾਬ ਦੇ ਰਾਜਪੁਰਾ ਵਾਲੇ ਪਾਸੇ ਤੋਂ ਅੰਬਾਲਾ ਸ਼ਹਿਰ ਆ ਰਹੇ ਸਨ। ਮੁਲਜ਼ਮਾਂ ਦੀ ਪਛਾਣ ਰਵੀਕਾਂਤ ਅਤੇ ਰਜਤ ਸਿੰਘ ਵਾਸੀ ਪਿੰਡ ਬੈਰਪੁਰਾ ਵਜੋਂ ਹੋਈ ਹੈ। CIA ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਪੁਲਿਸ ਅਨੁਸਾਰ CIA-1 ਦੀ ਟੀਮ ਮੋਟਰ ਮਾਰਕੀਟ ਨੇੜੇ ਗਸ਼ਤ ’ਤੇ ਸੀ। ਇਸ ਦੌਰਾਨ CIA ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੈਰਪੁਰਾ ਦੇ ਰਹਿਣ ਵਾਲੇ ਰਵੀਕਾਂਤ ਅਤੇ ਰਜਤ ਸਿੰਘ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ। ਦੋਵੇਂ ਮੁਲਜ਼ਮ ਸਲਿੱਪ ਰੋਡ ਨਵੀਂ ਸਬਜ਼ੀ ਮੰਡੀ ਗੇਟ ਰਾਹੀਂ ਪੰਜਾਬ ਦੇ ਰਾਜਪੁਰਾ ਤੋਂ ਕਾਲਕਾ ਚੌਕ ਵੱਲ ਜਾਣਗੇ। ਸੂਚਨਾ ਮਿਲਣ ‘ਤੇ CIA ਨੇ ਸਬਜ਼ੀ ਮੰਡੀ ਨੇੜੇ ਚੌਕਸੀ ਵਧਾਈ।
ਇਹ ਵੀ ਪੜ੍ਹੋ : ਹਿਮਾਚਲ ‘ਚ ਵੱਡਾ ਪ੍ਰਸ਼ਾਸ਼ਨਿਕ ਫੇਰਬਦਲ, 5 IAS, 1 IFS ਤੇ 19 HAS ਅਧਿਕਾਰੀਆਂ ਦੇ ਹੋਏ ਤਬਾਦਲੇ
ਇਸ ਦੌਰਾਨ ਦੇਰ ਰਾਤ ਇੱਕ ਚਿੱਟੇ ਰੰਗ ਦੀ ਕਾਰ ਰਾਜਪੁਰਾ ਵਾਲੇ ਪਾਸੇ ਤੋਂ ਆਉਂਦੀ ਦਿਖਾਈ ਦਿੱਤੀ। CIA ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਨੇ ਡਰ ਕੇ ਗੱਡੀ ਪਿੱਛੇ ਮੋੜ ਲਈ। CIA ਸਟਾਫ਼ ਨੇ ਗੱਡੀ ਨੂੰ ਰੋਕ ਕੇ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਰਜਤ ਸਿੰਘ ਚਲਾ ਰਿਹਾ ਸੀ ਅਤੇ ਰਵੀਕਾਂਤ ਸਾਈਡ ਸੀਟ ‘ਤੇ ਬੈਠਾ ਸੀ।
CIA ਨੇ ਡਿਊਟੀ ਮੈਜਿਸਟਰੇਟ ਅੱਗੇ ਤਲਾਸ਼ੀ ਲੈਣ ‘ਤੇ ਰਜਤ ਸਿੰਘ ਦੀ ਜੇਬ ‘ਚੋਂ 20 ਗ੍ਰਾਮ ਹੈਰੋਇਨ ਅਤੇ ਰਵੀਕਾਂਤ ਦੇ ਕਬਜ਼ੇ ‘ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ‘ਤੋਂ ਬਾਅਦ ਥਾਣਾ ਸਿਟੀ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 21-61-85 NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਸੂਚਨਾ ਮੁਤਾਬਕ ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: