ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ‘ਤੇ ਸੀਆਈਐੱਸਐੱਫ ਦੇ ਜਵਾਨ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਸਿਪਾਹੀ ਰੈਂਕ ਦੇ ਜਵਾਨ ਦੀ ਪਛਾਣ ਜੀਤੇਂਦਰ ਕੁਮਾਰ ਵਜੋਂ ਹੋਈ ਹੈ।
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਵਾਨ ਨੇ ਇੰਦਰਾ ਗਾਂਧੀ ਏਅਰਪੋਰਟ ਦੇ ਟਰਮੀਨਲ ਤਿੰਨ ਦੇ ਬਾਥਰੂਮ ਵਿਚ ਦੁਪਹਿਰ ਲਗਭਗ ਪੌਣੇ ਤਿੰਨ ਵਜੇ 9 ਐੱਮਐੱਮ ਦੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਜਦੋਂ ਕਿ ਸੀਆਈਐੱਸਐੱਫ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ਆਰਟੀਏ ਧਾਲੀਵਾਲ ਦੀ ਕੋਰਟ ‘ਚ ਹੋਈ ਪੇਸ਼ੀ, ਭੇਜਿਆ ਗਿਆ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ
ਅਕਸਰ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਜਦੋਂ ਡਿਊਟੀ ‘ਤੇ ਤਾਇਨਾਤ ਜਵਾਨ ਖੁਦ ਨੂੰ ਗੋਲੀ ਮਾਰ ਲੈਂਦਾ ਹੈ। ਨਵੰਬਰ ਵਿਚ ਦੱਖਣ ਮੁੰਬਈ ਦੇ ਕੋਲਾਬਾ ਦੇ ਨੇਵੀ ਨਗਰ ਇਲਾਕੇ ਵਿਚ ਭਾਰਤੀ ਫੌਜ ਦੇ ਇਕ 25 ਸਾਲਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਲਈ ਸੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਫੌਜੀ ਟੈਕਨੀਕਲ ਕਪੈਸਟੀ ਵਿਚ ਕੰਮ ਕਰ ਰਿਹਾ ਸੀ ਤੇ ਘਟਨਾ ਦੇ ਸਮੇਂ (ਸਵੇਰੇ 5.30 ਵਜੇ) ਆਈਐਨਐਸ ਚੇਨਈ, ਇੱਕ ਫਰੰਟ ਲਾਈਨ ਜੰਗੀ ਬੇੜੇ ‘ਤੇ ਸਵਾਰ ਸੀ।
ਵੀਡੀਓ ਲਈ ਕਲਿੱਕ ਕਰੋ -: