9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਵਿਚ ਲਾਈਨ ਆਫ ਕੰਟਰੋਲ ‘ਤੇ ਭਾਰਤ ਤੇ ਚੀਨ ਦੇ ਸੈਨਿਕਾਂ ਦੀ ਝਪ ਹੋਈ ਸੀ। ਤਵਾਂਗ ਸੈਕਟਰ ਵਿਚ ਹੋਈ ਇਸ ਝੜਪ ਵਿਚ ਦੋਵਾਂ ਦੇ ਕੁਝ ਸੈਨਿਕ ਮਾਮੂਲੀ ਤੌਰ ‘ਤੇ ਜ਼ਖਮੀ ਹੋਏ। 6 ਜ਼ਖਮੀ ਜਵਾਨਾਂ ਨੂੰ ਇਲਾਜ ਲਈ ਗੁਹਾਟੀ ਦੇ ਹਸਪਤਾਲ ਲਿਆਂਦਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਫੌਜ ਨੇ ਚੀਨ ਦੀ ਘੁਸਪੈਠ ਦਾ ਕਰਾਰ ਜਵਾਬ ਦਿੱਤਾ। ਇਸ ਘਟਨਾ ਵਿਚ ਚੀਨੀ ਫੌਜ ਨੂੰ ਭਾਰਤੀ ਫੌਜ ਤੋਂ ਕਾਫੀ ਜ਼ਿਆਦਾ ਨੁਕਸਾਨ ਹੋਇਆ। 17 ਹਜ਼ਾਰ ਫੁੱਟ ਦੀ ਉਚਾਈ ‘ਤੇ ਇਹ ਝੜਪ ਹੋਈ। ਚੀਨ ਦੇ 300 ਸੈਨਿਕ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਸੈਨਿਕ ਇਸ ਤਰ੍ਹਾਂ ਦੀ ਹਰਕਤ ਲਈ ਪਹਿਲਾਂ ਤੋਂ ਹੀ ਤਿਆਰ ਸਨ।
ਘਟਨਾ ਦੇ ਬਾਅਦ ਕਮਾਂਡਰ ਲੈਵਲ ਦੀ ਗੱਲਬਾਤ ਹੋਈ ਤੇ ਦੋਵੇਂ ਹੀ ਧਿਰਾਂ ਦੇ ਜਵਾਨ ਉਥੋਂ ਹਟ ਗਏ। ਇਸ ਖੇਤਰ ਵਿਚ ਦੋਵੇਂ ਵਿਚ ਦੋਵੇਂ ਦੇਸ਼ਾਂ ਦੇ ਫੌਜੀ ਕੁਝ ਹਿੱਸਿਆਂ ‘ਤੇ ਆਪਣਾ-ਆਪਣਾ ਦਾਅਵਾ ਠੋਕਦੀ ਆਈ ਹੈ।2006 ਤੋਂ ਇਹ ਵਿਵਾਦ ਜਾਰੀ ਹੈ।
ਇਸ ਤੋਂ ਪਹਿਲਾਂ 15 ਜੂਨ 2020 ਨੂੰ ਲੱਦਾਖ ਦੇ ਗਲਵਾਨ ਘਾਟੀ ਵਿਚ ਦੋਵੇਂ ਫੌਜੀਆਂ ਵਿਚ ਝੜਪ ਵਿਚ 20 ਭਾਰਤੀ ਫੌਜ ਸ਼ਹੀਦ ਹੋ ਗਏ ਸਨ ਜਦੋਂ ਕਿ ਚੀਨ ਦੇ 38 ਫੌਜੀ ਮਾਰੇ ਗਏ ਸਨ ਹਾਲਾਂਕਿ ਚੀਨ ਨੇ 4 ਫੌਜੀ ਮਾਰੇ ਜਾਣ ਦੀ ਗੱਲ ਹੀ ਕਬੂਲੀ ਸੀ।
ਚੀਨੀ ਸੈਨਿਕ ਤਵਾਂਗ ਇਲਾਕੇ ਵਿਚ ਭਾਰਤ ਦੀ ਇਕ ਪੋਸਟ ਨੂੰ ਹਟਾਉਣਾ ਚਾਹੁੰਦੇ ਸਨ। ਭਾਰਤੀ ਸੈਨਿਕਾਂ ਨੇ ਚੀਨ ਨੂੰ ਚੁਣੌਤੀ ਦਿੱਤੀ ਸੀ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਫੌਜੀਆਂ ਵਿਚ ਝੜਪ ਹੋਈ। ਇਸ ਦੇ ਬਾਅਦ ਚੀਨੀ ਫੌਜੀਆਂ ਨੂੰ ਉਥੋਂ ਭੱਜਣਾ ਪਿਆ। ਰੱਖਿਆ ਮੰਤਰਾਲੇ ਅਨੁਸਾਰ ਦੋਵੇਂ ਦੇਸ਼ਾਂ ਦੇ ਸੈਨਿਕ ਕੁਝ ਹੀ ਦੇਰ ਵਿਚ ਘਟਨਾ ਵਾਲੀ ਥਾਂ ਤੋਂ ਪਿੱਛੇ ਹਟ ਗਏ। ਘਟਨਾ ਦੇ ਬਾਅਦ ਆਰਮੀ ਦੇ ਕਮਾਂਡਰ ਤੇ ਚੀਨੀ ਕਮਾਂਡਰ ਨੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਫਲੈਟ ਮੀਟਿੰਗ ਕੀਤੀ ਤਾਂ ਕਿ ਇਲਾਕੇ ਵਿਚ ਸ਼ਾਂਤੀ ਬਹਾਲ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਮਾਨ ਮੰਤਰੀ ਮੰਡਲ ਵੱਲੋਂ ਆਉਣ ਵਾਲੇ 4 ਸਾਲਾਂ ‘ਚ 8400 ਪੁਲਿਸ ਮੁਲਾਜ਼ਮਾਂ ਦੀ ਭਰਤੀ ਨੂੰ ਮਿਲੀ ਮਨਜ਼ੂਰੀ
ਗੌਰਤਲਬ ਹੈ ਕਿ ਭਾਰਤੀ ਫੌਜੀਆਂ ਨੇ ਪਿਛਲੇ ਸਾਲ ਵੀ ਅਕਤੂਬਰ ਵਿਚ ਇਸੇ ਖੇਤਰ ਵਿਚ ਚੀਨੀ ਸੈਨਿਕਾਂ ਨੂੰ ਰੋਕਿਆ ਸੀ। ਅਰੁਣਾਚਲ ਪ੍ਰਦੇਸ ਵਿਚ ਲਗਭਗ 200 ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ LAC ਕੋਲ ਆਉਣਾ ਚਾਹੁੰਦੇ ਸਨ ਪਰ ਭਾਰਤੀ ਫੌਜੀਆਂ ਨੇ ਉਦੋਂ ਵੀ ਉਨ੍ਹਾਂ ਨੂੰ ਖਦੇੜ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: