ਮਹਾਰਾਸ਼ਟਰ ਦੇ ਬਾਰਾਮਤੀ ਵਿਚ ਬਾਇਓਗੈਸ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਬ੍ਰਿਟਿਸ਼ ਕਾਲ ਦੀ ਡ੍ਰੇਨੇਜ ਪਾਈਪ ਦੇ ਅੰਦਰ ਦਮ ਘੁਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਇਕ ਹੀ ਪਰਿਵਾਰ ਦੇ ਸਨ।
ਮਾਲੇਗਾਂਵ ਪੁਲਿਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ ਇਕ ਭਾਨੂਦਾਸ ਅਟੋਲੇ ਦੇ ਖੇਤ ਵਿਚ ਸਥਿਤ ਚੈਂਬਰ ਵਿਚ ਪਸ਼ੂਆਂ ਦਾ ਗੋਬਰ ਤੇ ਮੱਲ ਛੱਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਚੈਂਬਰ ਪੂਰੀ ਤਰ੍ਹਾਂ ਭਰ ਗਿਆ ਸੀ ਤੇ ਮ੍ਰਿਤਕ ਇਸ ਨੂੰ ਸਾਫ ਕਰ ਰਹੇ ਸਨ। ਕੁਝ ਕਚਰਾ ਚੈਂਬਰ ਦੇ ਮੋਟਰ ਪੰਪ ਵਿਚ ਫਸਿਆ ਹੋਇਆ ਸੀ। ਇਸ ਲਈ ਪ੍ਰਵੀਨ ਅਟੋਲੇ ਇਸ ਨੂੰ ਹਟਾਉਣ ਲਈ ਅੰਦਰ ਗਿਆ। ਦਮ ਘੁਟਣ ਕਾਰਨ ਉਹ ਬੇਹੋਸ਼ ਹੋ ਗਿਆ।
ਇਸ ਤੋਂ ਬਾਅਦ ਪ੍ਰਵੀਨ ਦੇ ਪਿਤਾ ਭਾਨੂਦਾਸ ਅਟੋਲੇ ਚੈਂਬਰ ਦੇ ਅੰਦਰ ਦਾਖਲ ਹੋਏ। ਜਦੋਂ ਭਾਨੂਦਾਸ ਵੀ ਬਾਹਰ ਨਹੀਂ ਨਿਕਲੇ ਤਾਂ ਪ੍ਰਕਾਸ਼ ਸੋਪਾਨ ਅਟੋਲੇ ਤੇ ਬਾਬਾ ਸਾਹਿਬ ਗਵਾਹਨੇ ਵੀ ਅੰਦਰ ਦਾਖਲ ਹੋਏ। ਇਹ ਵੀ ਬੇਹੋਸ਼ ਹੋ ਗਏ ਤੇ ਅੰਦਰ ਜਮ੍ਹਾ ਪਾਣੀ ਵਿਚ ਡਿੱਗ ਗਏ। ਉਨ੍ਹਾਂ ਦੱਸਿਆ ਕਿ ਜਦੋਂ ਆਸ-ਪਾਸ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਹੜਕੰਪ ਮਚ ਗਿਆ। ਚੈਂਬਰ ਵਿਚ ਫਸੇ ਚਾਰੋਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਲਿਜਾਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: