ਬਠਿੰਡਾ ਦੀ ਇਕ ਸਕਿਓਰਿਟੀ ਸਰਵਿਸ ਕੰਪਨੀ ਨਾਲ 6 ਕਰੋੜ 83 ਲੱਖ 87 ਹਜ਼ਾਰ ਰੁਪਏ ਦੀ ਠੱਗੀ ਹੋਈ ਹੈ। ਇਸ ਠੱਗੀ ਨੂੰ ਅੰਜਾਮ ਦੇਣ ਦਾ ਦੋਸ਼ ਸਾਲਾਂ ਤੋਂ ਕੰਪਨੀ ਵਿਚ ਬਤੌਰ ਕਲਰਕ ਕੰਮ ਕਰ ਰਹੇ ਬਠਿੰਡਾ ਦੇ ਬਾਬਾ ਫਰੀਦ ਨਗਰ ਦੇ ਰਹਿਣ ਵਾਲੇ ਅਮਰਪ੍ਰੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ‘ਤੇ ਹੈ। ਬਠਿੰਡਾ ਦੇ ਸਿਵਲ ਲਾਈਨ ਥਾਣਾ ਪੁਲਿਸ ਨੇ ਰੈਕਰ ਸਕਿਓਰਿਟੀ ਪ੍ਰਾ. ਲਿਮ. ਕੰਪਨੀ ਦੇ ਐੱਮਡੀ ਗੁਰਦਾਸ ਸਿੰਘ ਦੀ ਸ਼ਿਕਾਇਤ ‘ਤੇ ਮੁਲਜ਼ਮ ਅਮਰਪ੍ਰੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ।
ਫਿਲਹਾਲ ਅਜੇ ਤੱਕ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੰਪਨੀ ਕਲਰਕ ਮੁਲਜ਼ਮ ਅਮਰਪ੍ਰੀਤ ਸਿੰਘ ‘ਤੇ ਮੁਲਾਜ਼ਮਾਂ ਦੀ ਤਨਖਾਹ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਸੀ ਤਨਖਾਹ ਲਈ ਦਿੱਤੀ ਜਾਣ ਵਾਲੀ ਰਾਸ਼ੀ ਵਿਚੋਂ ਮੁਲਜ਼ਮ ਨੇ ਇਹ ਠੱਗੀ ਕੀਤੀ ਹੈ। ਸ਼ਿਕਾਇਤਕਰਤਾ ਐੱਮਡੀ ਗੁਰਦਾਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਰਪ੍ਰੀਤ ਸਿੰਘ ਨੇ ਸਾਲ 2017 ਤੋਂ ਕੰਪਨੀ ਨਾਲ ਠੱਗੀ ਦੀ ਸ਼ੁਰੂਆਤ ਕੀਤੀ। ਉਸ ਨੇ ਸਾਲ 2017, 2018, 2019 ਤੇ ਸਾਲ 2020 ਵਿਚ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਕੰਪਨੀ ਤੋਂ ਕੁੱਲ 6 ਕਰੋੜ 83 ਲੱਖ 87 ਹਜ਼ਾਰ 113 ਰੁਪਏ ਦੀ ਠੱਗੀ ਗਈ। ਇਸ ਲਈ ਉਹ ਚਾਰੋਂ ਸਾਲ ਹਰ ਮਹੀਨੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤੇ ਵਿਚ ਲਗਭਗ 3 ਲੱਖ ਰੁਪਏ ਤੋਂ ਸਾਢੇ 4 ਲੱਖ ਰੁਪਏ ਜਮ੍ਹਾ ਕਰਵਾਉਂਦਾ ਰਿਹਾ। ਇਹ ਸਿਲਸਿਲਾ 48 ਮਹੀਨੇ ਤੱਕ ਜਾਰੀ ਰਿਹਾ।
ਇਹ ਵੀ ਪੜ੍ਹੋ : BJP ਉਮੀਦਵਾਰ ਮਨੀਕਾਂਤ ਰਾਠੌੜ ਦਾ ਪਲਟਵਾਰ-‘ਹਾਰਨ ਦੇ ਡਰ ਤੋਂ ਖੜਗੇ ਦੀ ਹੱਤਿਆ ਦਾ ਦੋਸ਼ ਲਗਾ ਰਹੀ ਹੈ ਕਾਂਗਰਸ’
ਮਾਮਲੇ ਵਿਚ ਸਾਹਮਣੇ ਆਈਆਂ ਸ਼ਿਕਾਇਤਾਂ ਤੇ ਕੰਪਨੀ ਦੇ ਅਕਾਊਂਟ ਤੇ ਬੈਲੇਂਸ ਸ਼ੀਟ ਵਿਚ ਗੜਬੜ ਦਿਖਣ ‘ਤੇ ਜਾਂਚ ਕੀਤੀ ਤਾਂ ਮੁਲਜ਼ਮ ਦੀ ਠੱਗੀ ਦਾ ਖੁਲਾਸਾ ਹੋਇਆ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ। ਨਾਲ ਹੀ ਸ਼ਿਕਾਇਤ ਸਬੰਧੀ ਸਾਰੇ ਰਿਕਾਰਡ ਨੂੰ ਕਬਜ਼ੇ ਵਿਚ ਲਿਆ ਗਿਆ ਹੈ। ਆਗਾਮੀ ਜਾਂਚ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨਾਲ ਇਸ ਠੱਗੀ ਵਿਚ ਕੰਪਨੀ ਦਾ ਕੋਈ ਹੋਰ ਮੁਲਾਜ਼ਮ ਵੀ ਸ਼ਾਮਲ ਹੈ ਜਾਂ ਨਹੀਂ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: