ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪਿਤਾ ਨੰਦ ਕੁਮਾਰ ਬਘੇਲ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਦੇਸ਼ ਵਿਚ EVM ਦੀ ਥਾਂ ਉਤੇ ਬੈਲਟ ਪੇਪਰ ਨਾਲ ਚੋਣ ਕਰਾਉਣ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਉਤੇ ਉਨ੍ਹਾਂ ਨੇ ‘ਇੱਛਾ ਮੌਤ’ ਦੀ ਇਜਾਜ਼ਤ ਮੰਗੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਤੇ ਕੇਂਦਰ ਦਾ ਸੰਵਿਧਾਨਕ ਫਰਜ਼ ਹੈ ਕਿ ਉਹ ਚੋਣ ਵਿਚ ਵੋਟਿੰਗ ਅਤੇ ਗਿਣਤੀ ਦੀ ਅਜਿਹੀ ਪਾਰਦਰਸ਼ੀ ਪ੍ਰਣਾਲੀ ਲਾਗੂ ਕੀਤੀ ਜਾਵੇ, ਜਿਸ ਦਾ ਮੁਲਾਂਕਣ ਜਨਤਾ ਅਤੇ ਵੋਟਰ ਖੁਦ ਕਰ ਸਕਣ।
ਰਾਸ਼ਟਰੀ ਮਤਦਾਰਾ ਜਾਗ੍ਰਿਤੀ ਮੰਚ ਦੇ ਪ੍ਰਧਾਨ ਨੰਦ ਕੁਮਾਰ ਬਘੇਲ ਨੇ ਰਾਸ਼ਟਰਪਤੀ ਨੂੰ ਭੇਜੇ ਪੱਤਰ ਵਿਚ ਲਿਖਿਆ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਸਾਰੇ ਸੰਵਿਧਾਨਕ ਅਧਿਕਾਰਾਂ ਦੀ ਵਿਆਪਕ ਪੱਧਰ ‘ਤੇ ਉਲੰਘਣਾ ਹੋ ਰਹੀ ਹੈ ਤੇ ਲੋਕਤੰਤਰ ਦੇ ਤਿੰਨੋਂ ਥੰਮ੍ਹ ਵਿਧਾਨ ਪਾਲਿਕਾ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਖਤਮ ਹੁੰਦੇ ਜਾ ਰਹੇ ਹਨ। ਮੀਡੀਆ ਵੀ ਲੋਕਤੰਤਰ ਦੇ ਤਿੰਨੇ ਥੰਮ੍ਹਾਂ ਦੇ ਇਸ਼ਾਰੇ ਉਤੇ ਕੰਮ ਕਰ ਰਹੀ ਹੈ। ਨਾਗਰਿਕਾਂ ਦੇ ਅਧਿਕਾਰਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੈ।
ਨੰਦ ਕੁਮਾਰ ਬਘੇਲ ਨੇ ਲਿਖਿਆ ਕਿ ਲੋਕਤੰਤਰ ਦੇ ਸਭ ਤੋਂ ਵੱਡੇ ਅਧਿਕਾਰ ਵੋਟ ਨੂੰ ਈਵੀਐੱਮ ਮਸ਼ੀਨ ਦੁਆਰਾ ਕਰਾਇਆ ਜਾ ਰਿਹਾ ਹੈ। EVM ਮਸ਼ੀਨ ਨੂੰ ਕਿਸੇ ਰਾਸ਼ਟਰੀ ਤੇ ਕੌਮਾਂਤਰੀ ਮਾਨਤਾ ਪ੍ਰਾਪਤ ਸੰਸਥਾ ਜਾਂ ਸਰਕਾਰ ਨੇ 100 ਫੀਸਦੀ ਸ਼ੁੱਧਤਾ ਨਾਲ ਕੰਮ ਕਰਨ ਦਾ ਪ੍ਰਮਾਣ ਪੱਤਰ ਨਹੀਂ ਦਿਤਾ ਹੈ। ਫਿਰ ਵੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿਚ EVM ਨਾਲ ਵੋਟਾਂ ਕਰਾ ਕੇ ਮੇਰੇ ਵੋਟ ਦੇ ਉਸ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਨਾਲ ਮੇਰੇ ਦੇਸ਼ ਦੇ ਨਾਗਰਿਕਾਂ ਦੇ ਸਾਰੇ ਅਧਿਕਾਰਾਂ ਦੀ ਰੱਖਿਆ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੈਲੇਟ ਪੇਪਰ ਤੇ ਬੈਲੇਟ ਬਾਕਸ ਚੋਣ ਦੀ ਅਜਿਹੀ ਵਿਵਸਥਾ ਹੈ ਜੋ ਦੁਨੀਆ ਦੇ ਸਾਰੇ ਵਿਕਸਿਤ ਦੇਸ਼ਾਂ ਵਿਚ ਅਪਣਾਈ ਜਾ ਰਹੀ ਹੈ।ਉਹ ਦੇਸ਼ ਤਕਨੀਕ ਵਿਚ ਸਾਡੇ ਤੋਂ ਬਹੁਤ ਅੱਗੇ ਹਨ ਫਿਰ ਵੀ ਆਪਣੇ ਨਾਗਰਿਕਾਂ ਦੇ ਵਿਸ਼ਵਾਸ ਲਈ ਚੋਣ ਪੱਤਰ ਤੇ ਮਤਦਾਨ ਪੇਟੀ ਤੋਂ ਹੀ ਚੋਣਾਂ ਕਰਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਨੰਦ ਕੁਮਾਰ ਬਘੇਲ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਸੰਵਿਧਾਨ ਦੀ ਰੱਖਿਆ ਦੀ ਸਹੁੰ ਚੁੱਕੀ ਹੈ ਪਰ ਮੇਰੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਨਹੀਂ ਹੋ ਪਾ ਰਹੀ ਹੈ ਜਿਸ ਕਾਰਨ ਮੇਰੇ ਕੋਲ ਇੱਛਾ ਮੌਤ ਦੇ ਇਲਾਵਾ ਹੋਰ ਕੋਈ ਬਦਲ ਬਾਕੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬੈਲੇਟ ਪੇਪਰ ਨਾਲ ਚੋਣ ਕਰਾਉਣ ਦਾਹੁਕਮ ਜਾਰੀ ਕਰਨ। ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਉਨ੍ਹਾਂ ਨੂੰ ਇਸ ਸਾਲ 25 ਤਰੀਖ ਨੂੰ ਰਾਸ਼ਟਰੀ ਵੋਟਰ ਦਿਵਸ ਉਤੇ ਇੱਛਾ ਮੌਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ।