ਪੰਜਾਬ ‘ਚ PM ਮੋਦੀ ਦੇ ਦੌਰੇ ਨੂੰ ਲੈ ਕੇ ਨਵਾਂ ਸਿਆਸੀ ਬਵਾਲ ਸ਼ੁਰੂ ਹੋ ਗਿਆ ਹੈ। ਇਸ ਵਾਰ ਮਾਮਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਲੈ ਕੇ ਹੈ। CM ਚੰਨੀ ਦਾ ਹੈਲੀਕਾਪਟਰ ਚੰਡੀਗੜ੍ਹ ਤੋਂ ਬਾਅਦ ਸੁਜਾਨਪੁਰ ਵਿਚ ਵੀ ਉਡਣ ਤੋਂ ਰੋਕ ਦਿੱਤਾ ਗਿਆ। ਮੁੱਖ ਮੰਤਰੀ ਚੰਨੀ ਉਥੋਂ ਜਲੰਧਰ ਜਾਣਾ ਚਾਹੁੰਦੇ ਸਨ। ਉਥੇ PM ਮੋਦੀ ਦੀ ਰੈਲੀ ਸੀ। ਇਸ ਤੋਂ ਬਾਅਦ ਉਹ ਸੜਕ ਮਾਰਗ ਤੋਂ ਜਾਣ ਨੂੰ ਮਜਬੂਰ ਹੋਏ। ਇਸ ‘ਤੇ ਸੀਐੱਮ ਚੰਨੀ ਨੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਜਨੀਤਕ ਕਾਰਨਾਂ ਕਰਕੇ ਉਨ੍ਹਾਂ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ। ਉਹ ਸੂਬੇ ਦੇ ਮੁੱਖ ਮੰਤਰੀ ਹਨ, ਕੋਈ ਅੱਤਵਾਦੀ ਨਹੀਂ।
ਦੂਜੇ ਪਾਸੇ ਪੀਐੱਮ ਮੋਦੀ ਨੇ ਵੀ ਜਲੰਧਰ ਰੈਲੀ ਵਿਚ ਕਿਹਾ ਕਿ ਜਦੋਂ ਉਹ ਗੁਜਰਾਤ ਦੇ ਸੀਐੱਮ ਸਨ ਤੇ ਉਨ੍ਹਾਂ ਨੂੰ ਭਾਜਪਾ ਨੇ ਪੀਐੱਮ ਉਮੀਦਵਾਰ ਬਣਾਇਆ ਸੀ। ਉਦੋਂ ਉਹ ਪਠਾਨਕੋਟ ਤੋਂ ਹਿਮਚਾਲ ਵਿਚ ਪ੍ਰਚਾਰ ਲਈ ਜਾਣਾ ਚਾਹੁੰਦੇ ਸਨ। ਉਸ ਸਮੇਂ ਕਾਂਗਰਸ ਦੇ ਰਾਹੁਲ ਗਾਂਧੀ ਉਥੇ ਆਏ ਸਨ ਜਿਸ ਵਜ੍ਹਾ ਨਾਲ ਉਨ੍ਹਾਂ ਦਾ ਵੀ ਹੈਲੀਕਾਪਟਰ ਰੋਕ ਦਿੱਤਾ ਗਿਆ ਸੀ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਪੀਐੱਮ ਦੀ ਸੁਰੱਖਿਆ ਦਾ ਮਾਮਲਾ ਹੈ। ਸੀਐੱਮ ਨੂੰ ਇਸ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇਸ ਤੋਂ ਪਹਿਲਾਂ ਸਵੇਰੇ CM ਚੰਨੀ ਨੂੰ ਹੈਲੀਕਾਪਟਰ ਤੋਂ ਹੁਸ਼ਿਆਰਪੁਰ ਜਾਣਾ ਸੀ ਜਿਥੇ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਰੈਲੀ ਵਿਚ ਸ਼ਾਮਲ ਹੋਣਾ ਸੀ। ਇਸ ਲਈ ਉਨ੍ਹਾਂ ਨੇ ਚੰਡੀਗੜ੍ਹ ਤੋਂ ਉਡਾਣ ਭਰਨੀ ਸੀ। ਹਾਲਾਂਕਿ ਪੀਐੱਮ ਦੇ ਦੌਰੇ ਨੂੰ ਲੈ ਕੇ ਪੰਜਾਬ ‘ਚ 9 ਫਲਾਈ ਜ਼ੋਨ ਬਣਾਇਆ ਗਿਆ ਹੈ ਜਿਸ ਵਜ੍ਹਾ ਨਾਲ ਚੰਨੀਲਗਭਗ 1 ਘੰਟੇ ਤੱਕ ਹੈਲੀਪੇਟ ‘ਤੇ ਹੀ ਹੈਲੀਕਾਪਟਰ ‘ਚ ਬੈਠੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ਪਰਤਣਾ ਪਿਆ। ਸਵੇਰੇ ਇਜਾਜ਼ਤ ਨਾ ਮਿਲਣ ਤੋਂ ਬਾਅਦ ਸੀਐੱਮ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ 11 ਵਜੇ ਦੀ ਇਜਾਜ਼ਤ ਮਿਲੀ ਸੀ ਪਰ ਐਨ ਮੌਕੇ ‘ਤੇ ਮਨ੍ਹਾ ਕਰ ਦਿੱਤਾ ਗਿਆ। ਹਾਲਾਂਕਿ ਅਫਸਰਾਂ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਤੋਂ ਜਾਣ ਦੀ ਇਜਾਜ਼ਤ ਮਿਲ ਗਈ।
ਇਹ ਵੀ ਪੜ੍ਹੋ : PM ਮੋਦੀ ਦਾ ‘ਆਪ’ ‘ਤੇ ਨਿਸ਼ਾਨਾ, ਕਿਹਾ- ‘ਇਹ ਗਲੀ-ਮੁਹੱਲੇ ‘ਚ ਸ਼ਰਾਬ ਦੇ ਠੇਕੇ ਖੁੱਲ੍ਹਵਾਉਣ ਦੇ ਮਾਹਰ ਨੇ’
ਗੌਰਤਲਬ ਹੈ ਕਿ 5 ਜਨਵਰੀ ਨੂੰ ਪੀਐਆਮ ਮੋਦੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਕੁਤਾਹੀ ਦਾ ਮੁੱਦਾ ਬਣਿਆ ਸੀ। ਫਿਰੋਜ਼ਪੁਰ ਵਿਚ ਉਨ੍ਹਾਂ ਦਾ ਕਾਫਲਾ ਲਗਭਗ 20 ਮਿੰਟ ਤੱਕ ਫਲਾਈਓਵਰ ‘ਤੇ ਖੜ੍ਹਾ ਰਿਹਾ ਜਿਸ ਤੋਂ ਬਾਅਦ ਸੁਪਰੀਮ ਕੋਰਟ ਇਸ ਦੀ ਜਾਂਚ ਕਰਵਾ ਰਿਹਾ ਹੈ। ਹੁਣ ਪੀਐੱਮ ਦੇ ਪੰਜਾਬ ਦੌਰੇ ਨੂੰ ਲੈ ਕੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ।