ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੀ ਰਾਤ ਮਸ਼ਹੂਰ ਲੇਖਕ ਸੁਰਜੀਤ ਪਾਤਰ ਤੇ ਗਾਇਕ ਸੁਖਵਿੰਦਰ ਸਿੰਘ ਨੂੰ ਕੈਬਨਿਟ ਰੈਂਕ ਨਾਲ ਸਨਮਾਨਿਤ ਕੀਤਾ ਗਿਆ।
ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਨੂੰ ਸਮਰਪਿਤ ਸੰਗੀਤਮਈ ਸ਼ਾਮ ਦੌਰਾਨ ਮੁੱਖ ਮੰਤਰੀ ਚੰਨੀ ਨੇ ਸਿੱਖ ਇਤਿਹਾਸ ਦੀ ਇਸ ਅਨਮੋਲ ਯਾਦਗਾਰ ਵਿੱਚ ਦੋਵੇਂ ਸ਼ਖ਼ਸੀਅਤਾਂ ਦੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪੰਜਾਬ ਦਾ ਇਹ ਅਹਿਮ ਤੇ ਵਡਮੁੱਲਾ ਮਾਣ ਬਖਸ਼ਿਆ।
ਗਾਇਕ ਸੁਖਿਵੰਦਰ ਸਿੰਘ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਸਲੱਮਡੌਗ ਮਿਲਿਨੇਅਰ ਦੇ ਗੀਤ ‘ਜੈ ਹੋ’ ਨਾਲ ਕੌਮਾਂਤਰੀ ਪੱਧਰ ‘ਤੇ ਮਸ਼ਹੂਰੀ ਮਿਲੀ ਸੀ ਜਿਸ ਲਈ ਉਨ੍ਹਾਂ ਨੂੰ ਬੈਸਟ ਓਰੀਜ਼ਨਲ ਸੌਂਗ ਦਾ ਅਕੈਡਮੀ ਐਵਾਰਡ ਅਤੇ ਗ੍ਰੈਮੀ ਐਵਾਰਡ ਮਿਲ ਚੁੱਕਾ ਹੈ।
ਸਿੱਖ ਧਰਮ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ‘ਤੇ ਸ੍ਰੀ ਚਮਕੌਰ ਸਾਹਿਬ ਵਿਚ ਸਮਾਗਮ ਕਰਵਾਇਆ ਗਿਆ ਸੀ। ਇਥੇ ਪੰਜਾਬ ਸਰਕਾਰ ਦੇ ਟੂਰਿਜ਼ਮ ਤੇ ਕਲਚਰ ਵਿਭਾਗ ਨੇ ਸਿੱਖ ਇਤਿਹਾਸ ਨੂੰ ਦਰਸਾਉਂਦਾ ਦਾਸਤਾਨ-ਏ-ਸ਼ਹਾਦਤ ਮੈਮੋਰੀਅਲ ਬਣਾਇਆ ਹੈ।
ਇਸ ਮੌਕੇ ਗਾਇਕ ਸੁਖਵਿੰਦਰ ਸਿੰਘ ਤੋਂ ਇਲਾਵਾ ਹਰਸ਼ਦੀਪ ਕੌਰ, ਜਸਵਿੰਦਰ ਨਰੂਲਾ ਤੇ ਦੁਰਗਾ ਰੰਗੀਲਾ, ਮਨਜਿੰਦਰ ਬਨੀ ਅਤੇ ਸਵ. ਦਿਲਜਾਨ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਸਾਰਿਆਂ ਨੂੰ ਸੀ. ਐੱਮ. ਨੇ ਰਾਜਗਾਇਕ ਦੀ ਉਪਾਧੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: