ਮੰਗਲਵਾਰ ਨੂੰ ਚੰਡੀਗੜ੍ਹ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਹਮਣੇ ਇੱਕ ਹਾਦਸਾ ਹੋਣ ‘ਤੇ ਉਨ੍ਹਾਂ ਨੇ ਤੁਰੰਤ ਪੀੜਤ ਦੀ ਮਦਦ ਲਈ ਆਪਣੀ ਗੱਡੀ ਰੁਕਵਾ ਦਿੱਤੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਚੰਡੀਗੜ੍ਹ ਦੇ ਸੈਕਟਰ-36 ਤੋਂ ਲੰਘ ਰਿਹਾ ਸੀ। ਇਸੇ ਦੌਰਾਨ ਇੱਕ ਬਾਈਕ ਸਵਾਰ ਸੜਕ ਉਤੇ ਫਿਸਲ ਕੇ ਡਿੱਗ ਗਿਆ।ਉਸ ਨੂੰ ਹਲਕੀਆਂ ਸੱਟਾਂ ਲੱਗੀਆਂ। ਮੁੱਖ ਮੰਤਰੀ ਨੇ ਦੇਖਿਆ ਤਾਂ ਫੌਰਨ ਆਪਣੀ ਗੱਡੀ ਰੁਕਵਾ ਦਿੱਤੀ ਤੇ ਉਤਰ ਕੇ ਉਸ ਕੋਲ ਗਏ। ਉਸ ਨੂੰ ਖੁਦ ਉਠਾਉਣ ਵਿਚ ਮਦਦ ਕੀਤੀ ਤੇ ਉਸ ਦਾ ਹਾਲ-ਚਾਲ ਪੁੱਛਿਆ। ਸੀ. ਐੱਮ. ਨੇ ਆਪਣੇ ਕਾਫਲੇ ਨਾਲ ਚੱਲ ਰਹੀ ਐਂਬੂਲੈਂਸ ਨੂੰ ਵੀਉਸ ਦੀ ਮਦਦ ਵਿਚ ਲਗਾ ਦਿੱਤ। ਚੰਨੀ ਦੀ ਇਸ ਸਦਭਾਵਨਾ ਨੂੰ ਸੜਕ ਉਤੇ ਮੌਜੂਦ ਹਜ਼ਾਰਾਂ ਲੋਕਾਂ ਨੇ ਦੇਖਿਆ ਤੇ ਉਨ੍ਹਾਂ ਦੀ ਤਾਰੀਫ ਕੀਤੀ।
ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸੇ ਦੀ ਮਦਦ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਕਈ ਅਜਿਹੇ ਕਿੱਸੇ ਸਾਹਮਣੇ ਆ ਚੁੱਕੇ ਹਨ, ਜਿਸ ਤੋਂ ਉਨ੍ਹਾਂ ਦੀ ਦਰਿਆਦਿਲੀ ਦਾ ਪਤਾ ਲੱਗਦਾ ਹੈ।
ਵੀਡੀਓ ਲਈ ਕਲਿੱਕ ਕਰੋ -: