ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਅੱਜ ਐਤਵਾਰ ਨੂੰ ਪਠਾਨਕੋਟ ਜਾਣਗੇ ਤੇ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਸੀ. ਐੱਮ. ਚੰਨੀ ਲੋਕਾਂ ਲਈ ਵੱਡੇ ਐਲਾਨ ਕਰ ਸਕਦੇ ਹਨ। ਉਹ ਪਠਾਨਕੋਟ ਦੇ ਪ੍ਰਾਚੀਨ ਕਾਲੀ ਮਾਤਾ ਮੰਦਰ ਤੇ ਡੇਰਾ ਜਗਤਗਿਰੀ ਵਿਚ ਨਤਮਸਤਕ ਹੋਣਗੇ ਤੇ ਇਸ ਤੋਂ ਬਾਅਦ ਉਹ ਹੋਰ ਕਈ ਪ੍ਰੋਗਰਾਮਾਂ ਦਾ ਹਿੱਸਾ ਵੀ ਬਣਨਗੇ।
ਪਠਾਨਕੋਟ ਪ੍ਰਸ਼ਾਸਨ ਤੇ ਪੁਲਿਸ ਨੇ ਮੁੱਖ ਮੰਤਰੀ ਦੇ ਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਨੀਵਾਰ ਨੂੰ ਐੱਸ. ਐੱਸ. ਪੀ.ਪਠਾਨਕੋਟ ਸੁਰਿੰਦਰ ਲਾਂਬਾ ਨੇ ਡੇਰਾ ਸਵਾਮੀ ਜਗਤਗਿਰੀ ਵਿਚ ਦੋ ਘੰਟੇ ਲਗਾ ਕੇ ਪੁਲਿਸ ਤੇ ਹੋਰ ਅਧਿਕਾਰੀਆਂ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਐਤਵਾਰ ਨੂੰ ਚੰਨੀ ਪਹਿਲਾਂ ਦੀਨਾਨਗਰ ਵਿਚ ਸਬ-ਤਹਿਸੀਲ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਇੱਕ ਪਾਰਕ ਦਾ ਉਦਘਾਟਨ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਰਿਹਾਇਸ਼ ‘ਤੇ ਜਾਣਗੇ। 2 ਵਜੇ ਮੁੱਖ ਮੰਤਰੀ ਪਠਾਨਕੋਟ ਦੇ ਪ੍ਰਾਚੀਨ ਕਾਲਾ ਮਾਤਾ ਮੰਦਰ ‘ਚ ਨਤਮਸਤਕ ਹੋਣਗੇ ਤੇ ਫਿਰ ਡੇਰਾ ਸਵਾਮੀ ਜਗਤਗਿਰੀ ਆਸ਼ਰਮ ‘ਚ ਪਹੁੰਚ ਕੇ ਗੱਦੀਨਸ਼ੀਨ ਸਵਾਮੀ ਗੁਰਦੀਪ ਗਿਰੀ ਦਾ ਆਸ਼ੀਰਵਾਦ ਲੈਣਗੇ।
ਇਸ ਦੇ ਨਾਲ ਹੀ ਅੱਜ CM ਚੰਨੀ ਜ਼ਿਲ੍ਹਾ ਗੁਰਦਾਸਪੁਰ ਦਾ ਵੀ ਦੌਰਾ ਕਰਨਗੇ। ਇਥੇ ਉਹ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਨਿਵਾਸ ‘ਤੇ ਪੰਚਾਂ, ਸਰਪੰਚਾਂ ਤੇ ਹੋਰਨਾਂ ਲੋਕਾਂ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਿਲ੍ਹੇ ਵਿਚ ਪਹੁੰਚਣ ਕਾਰਨ ਲੋਕਾਂ ਨੂੰ ਵੱਡੇ ਪੈਕੇਜ ਦੀ ਉਮੀਦ ਹੈ। ਹਲਕੇ ਦੇ ਲੋਕਾਂ ਨੂੰ ਇਸ ਲਈ ਮੁੱਖ ਮੰਤਰੀ ਤੋਂ ਵੱਧ ਉਮੀਦਾਂ ਹਨ ਕਿਉਂਕਿ ਚੰਨੀ ਵਿਧਾਨ ਸਭਾ ਹਲਕਾ ਦੀਨਾਗਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਮੁੱਖ ਮੰਤਰੀ ਚੰਨੀ ਪਹਿਲਾਂ ਹੀ ਦੀਨਾਗਰ ਵਿਚ ਦੋ ਵੱਡੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ :
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਮੁੱਖ ਮੰਤਰੀ ਚੰਨੀ ‘ਮੇਰਾ ਘਰ, ਮੇਰਾ ਨਾਂ’ ਸਕੀਮ ਦੀ ਸ਼ੁਰੂਆਤ ਦੀਨਾਗਰ ਵਿਚ ਰਾਜ ਪੱਧਰੀ ਆਯੋਜਿਤ ਪ੍ਰੋਗਰਾਮ ਦੌਰਾਨ ਸ਼ੁਰੂ ਕਰਨਗੇ। ਚੰਨੀ ਦੀਨਾਨਗਰ ਵਿਚ 4.47 ਕਰੋੜ ਦੀ ਲਾਗਤ ਨਾਲ ਬਣਾਏ ਗਏ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਦੀਨਾਨਗਰ ‘ਚ ਹੀ 1.12 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਪਬਲਿਕ ਪਾਰਕ ਦਾ ਵੀ ਨੀਂਹ ਪੱਥਰ ਰੱਣਗੇ ਤੇ ਮਗਰਾਲਾ ਰੋਡ ਬਾਈਪਾਸ ‘ਤੇ ਸਥਿਤ ਤਾਜ ਹੈਰੀਟੇਜ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ‘ਮੇਰਾ ਘਰ, ਮੇਰੇ ਨਾਂ’ ਸਕੀਮ ਦੀ ਸ਼ੁਰੂਆਤ ਕਰਨਗੇ।