ਪੰਜਾਬ ਵਿਚ ਈਡੀ ਦੀ ਰੇਡ ਪਿੱਛੋਂ ਚਰਨਜੀਤ ਸਿੰਘ ਚੰਨੀ ਤੇ ਆਪ ਸੁਪਰੀਮੋ ਕੇਜਰੀਵਾਲ ਆਹਮੋ-ਸਾਹਮਣੇ ਹੋ ਗਏ ਹਨ। ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਕਰਦੇ ਹੋਏ ਸੀ. ਐੱਮ. ਚੰਨੀ ਨੇ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਪਾਰ ਕਰ ਦਿੱਤੀ ਹੈ। ਉਹ ਮਾਨਹਾਨੀ ਦਾ ਕੇਸ ਕਰਨਗੇ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਦੀ ਆਦਤ ਹੈ ਕਿ ਪਹਿਲਾਂ ਵੱਡੇ ਇਲਜ਼ਾਮ ਲਗਾਉਂਦੇ ਹਨ ਤੇ ਚੋਣਾਂ ਖਤਮ ਹੋਂ ਤੋਂ ਬਾਅਦ ਮਾਫੀ ਮੰਗ ਕੇ ਭੱਜ ਜਾਂਦੇ ਹਨ। ਪਹਿਲਾਂ ਵੀ ਨਿਤਿਨ ਗਡਕਰੀ, ਅਰੁਣ ਜੇਟਲੀ, ਬਿਕਰਮ ਮਜੀਠੀਆ ਦੇ ਮਾਮਲੇ ਵਿਚ ਕੇਜਰੀਵਾਲ ਅਜਿਹਾ ਕਰ ਚੁੱਕੇ ਹਨ। ਮੇਰੇ ਮਾਮਲੇ ਵਿਚ ਕੇਜਰੀਵਾਲ ਹਰ ਹੱਦ ਪਾਰ ਕਰ ਰਹੇ ਹਨ। ਚੰਨੀ ਨੇ ਕਿਹਾ ਕਿ ਈਡੀ ਨੇ ਰੇਡ ਕੀਤੀ ਤੇ ਪੈਸੇ ਬਰਾਮਦ ਕੀਤੇ ਪਰ ਇਸ ਵਿਚ ਉਨ੍ਹਾਂ ਦਾ ਕੀ ਕਸੂਰ ਹੈ। ਪੈਸੇ ਕਿਸੇ ਹੋਰ ਕੋਲੋ ਮਿਲੇ ਤੇ ਮੇਰੀ ਫੋਟੋ ਨੋਟਾਂ ਨਾਲ ਲਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਜੇਕਰ ਮੇਰੇ ਘਰ ਤੋਂ ਪੈਸੇ ਮਿਲਦੇ ਤਾਂ ਮੈਂ ਜ਼ਿੰਮੇਵਾਰ ਸੀ। ਮੇਰੀ ਇੰਨੀ ਗਲਤੀ ਜ਼ਰੂਰ ਹੈ ਕਿ ਰਿਸ਼ਤੇਦਾਰ ਉਤੇ ਨਜ਼ਰ ਨਹੀਂ ਰੱਖ ਸਕਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਭਤੀਜਾ ਵੀ 130 ਕਰੋੜ ਰੁਪਏ ਸਣੇ ਫੜਿਆ ਗਿਆ ਸੀ।
ਮੁੱਖ ਮੰਤਰੀ ਚੰਨੀ ਨੇ ਸਵਾਲ ਚੁੱਕੇ ਕਿ ਪੰਜਾਬ ਵਿਚ ਜਦੋਂ ਤੋਂ ਚੋਣ ਜ਼ਾਬਤਾ ਲਾਗੂ ਹੋਇਆ ਉਨ੍ਹਾਂ ਦੇ ਕਿਤੇ ਵੀ ਵਿਗਿਆਪਨ ਨਹੀਂ ਹਨ। ਇਸ ਦੇ ਬਾਵਜੂਦ ਕੇਜਰੀਵਾਲ 200 ਕਰੋੜ ਰੁਪਿਆ ਖਰਚਾ ਕਰ ਰਹੇ ਹਨ। ਇਹ ਪੈਸਾ ਕਿਥੋਂ ਖਰਚ ਕਰ ਰਹੇ? ਕੇਜਰੀਵਾਲ ਨੂੰ ਦੱਸਣਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
CM ਚੰਨੀ ਨੇ ਭਗਵੰਤ ਮਾਨ ਉਤੇ ਵੀ ਤੰਜ ਕੱਸਿਆ। ਉਨ੍ਹਾਂ ਬਿਨਾਂ ਨਾਂ ਲਏ ਕਿਹਾ ਕਿ ਸ਼ਰਾਬ ਛੱਡ ਕੇ ਕੋਈ ਕਿਵੇਂ ਪੰਜਾਬ ਲਈ ਭਗਤ ਸਿੰਘ ਬਣ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਸ਼ਰਾਬ ਛੱਡ ਕੇ ਵੱਡੀ ਕੁਰਬਾਨੀ ਕਰ ਦਿੱਤੀ। ਜਿਸ ਨੇ ਆਪਣੀ ਮਾਂ ਦੀ ਕਸਮ ਖਾ ਕੇ ਵੀ ਸ਼ਰਾਬ ਨਹੀਂ ਛੱਡੀ, ਉਹ ਪੰਜਾਬ ਨੂੰ ਕਿਵੇਂ ਚਲਾਉਣਗੇ। ਸੀ. ਐੱਮ. ਚੰਨੀ ਨੇ ਇਹ ਵੀ ਕਿਹਾ ਕਿ ਸੀਐੱਮ ਚਿਹਰੇ ਦੀ ਚੋਣ ਲਈ 22 ਲੱਖ ਕਾਲ ਵੀ ਫਰਜ਼ੀ ਹੈ। ਕੇਜਰੀਵਾਲ ਨੂੰ ਇਸ ਦਾ ਹਿਸਾਬ ਦੇਣਾ ਚਾਹੀਦਾ।