ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਦੇ ਬਕਾਇਆ ਬਿਜਲੀ ਦੇ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਸੀ। ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਚੰਨੀ ਨੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸੇ ਕੜੀ ਤਹਿਤ ਚੰਨੀ ਨੇ ਬਿਜਲੀ ਦੇ ਬਕਾਇਆ ਬਿਲ ਮੁਆਫੀ ਨੂੰ ਲੈ ਕੇ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਪਿੰਡ ਨਬੀਪੁਰ ਤੇ ਜ਼ਿਲ੍ਹਾ ਐੱਸ. ਏ. ਐੱਸ. ਨਗਰ ਵਿਖੇ ਲੋਕਾਂ ਨੂੰ ਬਕਾਇਆ ਬਿਜਲੀ ਬਿਲ ਮੁਆਫੀ ਦੇ ਪ੍ਰਮਾਣ ਪੱਤਰ ਸੌਂਪੇ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਚੰਨੀ ਵੱਲੋਂ ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ ਗੁਰਪ੍ਰੀਤ ਸਿੰਘ ਨੂੰ ਛੋਟ ਪ੍ਰਮਾਣ ਸੌਂਪਿਆ ਗਿਆ ਜਿਨ੍ਹਾਂ ਦਾ ਬਕਾਇਆ ਬਿਲ 41,290 ਸੀ, ਜੋ ਕਿ ਮੁਆਫ ਕਰ ਦਿੱਤਾ ਗਿਆ। ਪੀ. ਐੱਸ. ਪੀ. ਸੀ. ਐੱਲ. ਵਿਭਾਗ ਨੇ 2 ਕਿਲੋਵਾਟ ਤੋਂ ਘੱਟ ਬਿਜਲੀ ਲੋਡ ਵਾਲੇ 96,911 ਉਪਭੋਗਤਾਵਾਂ ਦੇ 77.37 ਕਰੋੜ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕੀਤਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਚੰਨੀ ਅੱਜ ਪੰਜਾਬ ਭਵਨ ਵਿਚ ਮੰਤਰੀਆਂ ਤੇ ਵਿਧਾਇਕਾਂ ਨਾਲ ਅਹਿਮ ਮੀਟਿੰਗ ਕਰ ਰਹੇ ਹਨ। ਇਸ ਬੈਠਕ ਵਿਚ ਬ੍ਰਹਮ ਮੋਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਪ੍ਰਗਟ ਸਿੰਘ ਸਣੇ ਕਈ ਨੇਤਾ ਮੌਜੂਦ ਹਨ। ਇਸ ਬੈਠਕ ਵਿਚ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ।