ਪੰਜਾਬ ਕਾਂਗਰਸ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਹਾਈਕਮਾਨ ਵੱਲੋਂ ਕੁਝ ਹੀ ਦੇਰ ਵਿਚ ਕੀਤਾ ਜਾ ਸਕਦਾ ਹੈ। ਅੱਜ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਨੂੰ ਵੀ ਟਾਲ ਦਿੱਤਾ ਗਿਆ ਹੈ ਤੇ ਹੁਣ ਸਿੱਧਾ ਹਾਈਕਮਾਨ ਨਵੇਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ।
ਇਸੇ ਦਰਮਿਆਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਜਾਬ ਕਾਂਗਰਸ ਵਿਚ ਆਈ ਹਲਚਲ ਦਰਮਿਆਨ ਟਵੀਟ ਕਰਦਿਆਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਸ ਨਾਲ ਕਾਂਗਰਸ ਪਾਰਟੀ ਦਾ ਨੁਕਸਾਨ ਹੋਵੇ। ਕੈਪਟਨ ਸਾਹਿਬ ਨੇ ਖੁਦ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਸਾਢੇ 9 ਸਾਲ ਤੱਕ ਮੁੱਖ ਮੰਤਰੀ ਬਣਾ ਕੇ ਰੱਖਿਆ। ਉਨ੍ਹਾਂ ਨੇ ਆਪਣੀ ਸਰਵਉਚ ਸਮਰੱਥਾ ਦੇ ਅਨੁਕੂਲ ਕੰਮ ਕਰਕੇ ਪੰਜਾਬ ਦੀ ਜਨਤਾ ਦੀ ਸੇਵਾ ਕੀਤੀ ਹੈ।
ਹਾਈਕਮਾਨ ਨੂੰ ਕਈ ਵਾਰ ਵਿਧਾਇਕਾਂ ਤੋਂ ਮਿਲੇ ਫੀਡਬੈਕ ਦੇ ਆਧਾਰ ‘ਤੇ ਪਾਰਟੀ ਦੇ ਹਿੱਤ ਵਿਚ ਫੈਸਲੇ ਲੈਣੇ ਪੈਂਦੇ ਹਨ। ਮੇਰਾ ਵਿਅਕਤੀਗਤ ਤੌਰ ‘ਤੇ ਵੀ ਇਹ ਮੰਨਣਾ ਹੈ ਕਿ ਕਾਂਗਰਸ ਪ੍ਰਧਾਨ ਕਈ ਨੇਤਾ, ਜੋ ਮੁੱਖ ਮੰਤਰੀ ਬਣਨ ਦੀ ਦੌੜ ਵਿਚ ਹੁੰਦੇ ਹਨ, ਉਨ੍ਹਾਂ ਦੀ ਨਾਰਾਜ਼ਗੀ ਮੁੱਲ ਲੈ ਕੇ ਹੀ ਮੁੱਖ ਮੰਤਰੀ ਦੀ ਚੋਣ ਕਰਦੇ ਹਨ ਪਰ ਉਹੀ ਮੁੱਖ ਮੰਤਰੀ ਨੂੰ ਬਦਲਦੇ ਸਮੇਂ ਹਾਈਕਮਾਨ ਦੇ ਫੈਸਲੇ ਨੂੰ ਨਾਰਾਜ਼ ਹੋ ਕੇ ਗਲਤ ਠਹਿਰਾਉਣ ਲੱਗ ਜਾਂਦੇ ਹਨ। ਅਜਿਹੇ ਪਲਾਂ ਵਿਚ ਆਪਣੇ ਅੰਤਰ ਆਤਮਾ ਦੀ ਸੁਣਨੀ ਚਾਹੀਦੀ ਹੈ।
ਮੇਰਾ ਮੰਨਣਾ ਹੈ ਕਿ ਦੇਸ਼ ਫਿਰਕੂ ਤਾਕਤਾਂ ਕਾਰਨ ਕਿਸ ਦਿਸ਼ਾ ‘ਚ ਜਾ ਰਿਹਾ ਹੈ।ਇਹ ਸਾਡੇ ਸਾਰੇ ਦੇਸ਼ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।ਇਸ ਲਈ ਅਜਿਹੇ ਸਮੇਂ ਸਾਰੇ ਕਾਂਗਰਸੀਆਂ ਦੀ ਦੇਸ਼ ਪ੍ਰਤੀ ਜ਼ਿੰਮੇਵਾਰੀ ਵਧ ਜਾਂਦੇ ਹੈ। ਸਾਨੂੰ ਆਪਣੇ ਤੋਂ ਉਪਰ ਉੁਠ ਕੇ ਪਾਰਟੀ ਦੇ ਦੇਸ਼ ਦੇ ਹਿੱਤ ਵਿਚ ਸੋਚਣਾ ਹੋਵੇਗਾ। ਕੈਪਟਨ ਸਾਹਿਬ ਪਾਰਟੀ ਦੇ ਸਨਮਾਨਿਤ ਨੇਤਾ ਹਨ ਤੇ ਮੈਨੂੰ ਉਮੀਦ ਹੈ ਕਿ ਉਹ ਅੱਗੇ ਵੀ ਪਾਰਟੀ ਦੇ ਹਿੱਤ ਅੱਗੇ ਰੱਖ ਕੇ ਹੀ ਕੰਮ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਆਇਆ ਨਵਾਂ ਮੋੜ, ਅੰਬਿਕਾ ਸੋਨੀ ਨੇ ਪੰਜਾਬ CM ਬਣਨ ਤੋਂ ਕੀਤਾ ਇਨਕਾਰ