ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਸ ਦੇ ਭਤੀਜੇ ਅਭਿਸ਼ੇਕ ਬੈਨਰਜੀ ਵਿਚ ਵਧਦੇ ਮਤਭੇਦਾਂ ਵਿਚ ਸ਼ਨੀਵਾਰ ਨੂੰ ਮੁੱਖ ਮੰਤਰੀ ਰਿਹਾਇਸ਼ ‘ਤੇ ਇਕ ਅਹਿਮ ਬੈਠਕ ਹੋਈ। ਇਸ ਬੈਠਕ ਵਿਚ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਵੀ ਹਾਜ਼ਰ ਸਨ। TMC ਪ੍ਰਧਾਨ ਮਮਤਾ ਨੇ ਸ਼ਨੀਵਾਰ ਨੂੰ ਪਾਰਟੀ ਅੰਦਰ ਵਧਦੀ ਦਰਾਰ ਵਿਚ 20 ਮੈਂਬਰੀ ਕਾਰਜ ਸੰਮਤੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬੈਠਕ ਤੋਂ ਬਾਅਦ ਉਹ ਸੰਮਤੀ ਦੇ ਮੈਂਬਰਾਂ ਦਾ ਨਾਂ ਐਲਾਨ ਕਰਨਗੇ।
ਮੰਨਿਆ ਜਾ ਰਿਹਾ ਹੈ ਕਿ ਇਹ ਬੈਠਕ ਅਭਿਸ਼ੇਕ ਬੈਨਰਜੀ ਦੇ ਪਾਰਟੀ ਵਿਚ ਇੱਕ ਵਿਅਕਤੀ-ਇੱਕ ਅਹੁਦੇ ਦੇ ਨਿਯਮ ਨੂੰ ਅੱਗੇ ਵਧਾਉਣ ਦੀ ਕਵਾਇਦ ਨੂੰ ਲੈ ਕੇ ਹੋਈ ਜਿਸ ਨੂੰ ਲੈ ਕੇ ਕਈ ਅੰਸਤੁਸ਼ਟ ਵੀ ਹਨ। ਕਈ ਸੀਨੀਅਰ ਨੇਤਾਵਾਂ ਕੋਲ ਅਹੁਦੇ ਹਨ। ਕਈ ਲੋਕਾਂ ਵੱਲੋਂ ਮਮਤਾ ਬਨਰਜੀ ਅਤੇ ਉਸ ਦੇ ਭਤੀਜੇ ਵਿਚ ਮਤਭੇਦ ਉਭਰਨ ਵਜੋਂ ਦੇਖਿਆ ਜਾ ਰਿਹਾ ਹੈ, ਜੋ ਪਾਰਟੀ ਵਿਚ ਨੰਬਰ ਦੋ ਨੇਤਾ ਮੰਨੇ ਜਾਂਦੇ ਹਨ ਪਰ ਇਸ ਲੜਾਈ ਦੇ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਆਈਪੀਐੱਸ ਆ ਗਈ ਹੈ, ਜੋ ਪੱਛਮ ਬੰਗਾਲ ਚੋਣ ਤੋਂ ਤ੍ਰਿਣਮੂਲ ਕਾਂਗਰਸ ਨਾਲ ਕੰਮ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅਭਿਸ਼ੇਕ ਬੈਨਰਜੀ ਨੂੰ ਪਾਰਟੀ ਦੇ ਸਿਆਸੀ ਸਲਾਹਕਾਰਾਂ ਦੇ ਟੀਮ ਵਿਚ ਮੁੱਖ ਤੌਰ ‘ਤੇ ਇੱਕ ਸੇਤੂ ਦੀ ਭੂਮਿਕਾ ਨਿਭਾ ਰਹੇ ਹਨ। ਸ਼ੁੱਕਰਵਾਰ ਨੂੰ ਤ੍ਰਿਣਮੂਲ ਨੇਤਾ ਚੰਦਰਿਮਾ ਭੱਟਾਚਾਰੀਆ ਤੇ I-PAC ਵਿਚ ਖੁੱਲ੍ਹੇ ਤੌਰ ‘ਤੇ ਜ਼ੁਬਾਨੀ ਜੰਗ ਦੇਖੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਦਾ ਗਲਤ ਇਸਤੇਮਾਲ ਕੀਤਾ ਹੈ।