ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਲੰਧਰ ਵਿਚ ਤੇ ਮੁੱਖ ਮੰਤਰੀ ਪੰਜਾਬ ਬਠਿੰਡਾ ਵਿਚ ਤਿਰੰਗਾ ਲਹਿਰਾਉਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਲੁਧਿਆਣਾ, ਡਿਪਟੀ ਸਪੀਕਰ ਜੈਕਿਸ਼ਨ ਰੋੜੀ ਤਰਨਤਾਰਨ ਵਿਚ ਤਿਰੰਗਾ ਲਹਿਰਾਉਣਗੇ।
ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਚੀਮਾ ਅੰਮ੍ਰਿਤਸਰ, ਮੰਤਰੀ ਗੁਰਮੀਤ ਮੀਤ ਮੇਅਰ ਫਾਜ਼ਿਲਕਾ, ਡਾ. ਬਲਜੀਤ ਕੌਰ ਪਟਿਆਲਾ, ਊਰਜਾ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਗੁਰਦਾਸਪੁਰ, ਲਾਲ ਚੰਦ ਹੁਸ਼ਿਆਰਪੁਰ, ਕੁਲਦੀਪ ਸਿੰਘ ਧਾਲੀਵਾਲ ਪਠਾਨਕੋਟ, ਲਾਲਜੀਤ ਸਿੰਘ ਭੁੱਲਰ ਐੱਸਬੀਐੱਸ ਨਗਰ, ਬ੍ਰਹਮ ਸ਼ੰਕਰ ਸੰਗਰੂਰ, ਹਰਜੋਤ ਸਿੰਘ ਬੈਂਸ ਫਿਰੋਜ਼ਪੁਰ, ਅਮਨ ਅਰੋੜਾ ਐੱਸਏਐੱਸ ਨਗਰ, ਡਾ. ਇੰਦਰਬੀਰ ਸਿੰਘ ਨਿੱਝਰ ਮੋਗਾ ਫੌਜਾ ਸਿੰਘ ਮਾਨਸਾ, ਚੇਤਨਸਿੰਘ ਜੌੜਾਮਾਜਰਾ ਫਰੀਦਕੋਟ ਤੇ ਅਨਮੋਲ ਗਗਨ ਮਾਨ ਸ੍ਰੀ ਮੁਕਤਸਰ ਸਾਹਿਬ ਵਿਚ ਤਿਰੰਗਾ ਲਹਿਰਾਉਣਗੇ।
ਵੀਡੀਓ ਲਈ ਕਲਿੱਕ ਕਰੋ -: