ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ। 10 ਜਨਵਰੀ 20202 ਨੂੰ ਵਿਰੋਧੀ ਪਾਰਟੀ ਵਜੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਓ ਕਰਨਾ ਸੀ। ਇਸ ਦੌਰਾਨ ਸੈਕਟਰ-3 ਥਾਣਾ ਪੁਲਿਸ ਨੇ ਆਪ ਨੇਤਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਆਪ ਨੇਤਾਵਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ। ਪੁਲਿਸ ਨੇ ਆਪ ਨੇਤਾਵਾਂ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਸਿਲਸਿਲੇ ਵਿਚ ਭਗਵੰਤ ਮਾਨ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪਹੁੰਚੇ ਸਨ।
ਇਥੇ ਸੀਜੀਐੱਮ ਕੋਰਟ ਵਿਚ ਉਨ੍ਹਾਂ ਦੀ ਪੇਸ਼ੀ ਹੋਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅਪਰਾਧਕ ਮਾਮਲੇ ਵਿਚ ਕੋਰਟ ਨੇ ਆਪ ਨੇਤਾਵਾਂ ਨੂੰ ਸੰਮਨ ਕੀਤੇ ਸਨ। ਭਗਵੰਤ ਮਾਨ ਦਾ ਨਾਂ ਵੀਇਸ ਕੇਸ ਵਿਚ ਹੈ। ਇਸੇ ਦੇ ਚੱਲਦਿਆਂ ਉਹ ਕੋਰਟ ਪਹੁੰਚੇ ਸਨ। ਜਨਵਰੀ 2020 ਵਿਚ ਪੰਜਾਬ ਵਿਚ ਬਿਜਲੀ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਨੇ ਤਤਕਾਲੀ ਕਾਂਗਰਸ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਸੈਂਕੜਿਆਂ ਦੀ ਗਿਣਤੀ ਵਿਚ ਆਪ ਵਰਕਰਾਂ ਨੇ ਚੰਡੀਗੜ੍ਹ ਵਿਚ ਪ੍ਰਦਰਸ਼ਨ ਕੀਤਾ ਸੀ। ਪੁਲਿਸ ਨੇ ਆਪ ਨੇਤਾਵਾਂ ਸਣੇ ਕਈ ਅਣਪਛਾਤੇ ਵਰਕਰਾਂ ਖਿਲਾਫ ਕੇਸ ਦਰਜ ਕੀਤਾ ਸੀ। ਭਗਵੰਤ ਮਾਨ ਸਣੇ ਹੋਰਨਾਂ ‘ਤੇ ਪੁਲਿਸ ਨੇ ਦੰਗਾ ਕਰਨ, ਹਮਲਾ ਕਰਨ ਪੁਲਿਸ ਦੀ ਡਿਊਟੀ ਵਿਚ ਰੁਕਾਵਟ ਪਹੁੰਚਾਉਣ ਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਰਗੀਆਂ ਧਾਰਾਵਾਂ ਵਿਚ ਕੇਸ ਦਰਜ ਕੀਤਾ ਸੀ। ਜਾਣਕਾਰੀ ਮੁਤਾਬਕ ਲਗਭਗ 800 ਦੇ ਕਰੀਬ ਵਰਕਰਾਂ ‘ਤੇ ਵੀ ਇਹ ਕੇਸ ਦਰਜ ਹੋਇਆ ਸੀ।
ਜਦੋਂ ਪੁਲਿਸ ਨੇ ਇਹ ਕੇਸ ਦਰਜ ਕੀਤਾ ਸੀ ਉਦੋਂ ਮਾਨ ਸੰਗਰੂਰ ਤੋਂ ਸਾਂਸਦ ਸਨ ਤੇ ਪੰਜਾਬ ਯੂਨਿਟ ਦੇ ਚੀਫ ਸਨ। ਇਸ ਪ੍ਰਦਰਸ਼ਨ ਨਾਲ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਹੋਏ ਸਨ। ਆਪ ਨੇਤਾਵਾਂ ਤੇ ਵਰਕਰਾਂ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘੇਰਾਓ ਕਰਨਾ ਸੀ। ਆਪ ਵਰਕਰਾਂ ਨੇ ਪੁਲਿਸ ਬੈਰੀਕੇਡਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ‘ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਪਿਛਲੇ ਸਾਲ ਸਤੰਬਰ ਵਿਚ ਪੁਲਿਸ ਨੇ ਸੀਜੇਐੱਮ ਕੋਰਟ ਨੇ ਮਾਨ ਸਣੇ ਹੋਰਨਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਵਿਚ 7 ਵਿਧਾਇਕ ਵੀ ਸਨ।ਕੁੱਲ 10 ਆਪ ਨੇਤਾਵਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਪ੍ਰਦਰਸ਼ਨ ਵਿਚ ਭਗਵੰਤ ਮਾਨ, ਅਮਨ ਅਰੋੜਾ, ਹਰਪਾਲ ਸਿੰਘ ਚਮਾ, ਬਲਜਿੰਦਰ ਕੌਰ, ਮੀਤ ਹੇਅਰ, ਕੁਲਤਾਰ ਸਿੰਘ ਸੰਧਾਵਾਂ ਸਣੇ ਕਈ ਹੋਰ ਨੇਤਾ ਸ਼ਾਮਲ ਸਨ।