ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਆਪਣੇ ਸਹੁਰੇ ਘਰ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਸਥਿਤ ਤਿਲਕ ਕਾਲੋਨੀ ਪਹੁੰਚੇ। ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਸਖਤ ਸੁਰੱਖਿਆ ਵਿਵਸਥਾ ਤਾਇਨਾਤ ਸੀ। ਨਵਵਿਆਹੀ ਜੋੜੀ ਨੂੰ ਦੇਖਣ ਲਈ ਲੋਕ ਘਰਾਂ ਦੀਆਂ ਛੱਤ ‘ਤੇ ਇਕੱਠੇ ਹੋ ਗਏ।
ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਨੇ ਚੰਡੀਗੜ੍ਹ ਦੀ ਸੀਐੱਮ ਰਿਹਾਇਸ਼ ‘ਚ ਬਹੁਤ ਹੀ ਸਾਦੇ ਸਮਾਗਮ ਵਿਚ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ। ਉਨ੍ਹਾਂ ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ ਜਿਸ ਵਿਚੋਂ ਇੱਕ ਮੁੰਡਾ ਤੇ ਇਕ ਧੀ ਹੈ। ਪਹਿਲੀ ਪਤਨੀ ਨਾਲ ਉਨ੍ਹਾਂ ਦਾ 2015 ਵਿਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਪਤਨੀ ਬੱਚਿਆਂ ਨੂੰ ਲੈ ਕੇ ਅਮਰੀਕਾ ਜਾ ਕੇ ਸੈਟਲ ਹੋ ਗਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਆਹ ਸਮਾਰੋਹ ਵਿਚ ਕਿਸੇ ਵੀ ਮੰਤਰੀ ਜਾਂ ਪਾਰਟੀ ਦੇ ਵਿਧਾਇਕ ਨੂੰ ਨਹੀਂ ਸੱਦਿਆ ਸੀ। ਪਾਰਟੀ ਵੱਲੋਂ ਸੁਪਰੀਮੋ ਅਰਵਿੰਦ ਕੇਜਰੀਵਾਲ ਪਤਨੀ ਸੁਨੀਤਾ ਕੇਜਰੀਵਾਲ ਤੇ ਬੇਟੀ ਹਰਸ਼ਿਤਾ ਨਾਲ ਸ਼ਾਮਲ ਹੋਏ ਸਨ। ਸਾਂਸਦ ਰਾਘਵ ਚੱਢਾ ਨੇ ਵਿਆਹ ਸਮਾਰੋਹ ਦਾ ਸਾਰਾ ਪ੍ਰਬੰਧ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: