ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚੇ ਤੇ ਭਗਵਾਨ ਵਾਲਮੀਕਿ ਦੇ ਰਾਮਤੀਰਥ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਧਰਮ ਦੇ ਲੋਕਾਂ ਨੂੰ ਧਰਮ ਹੀ ਚਲਾਉਣਾ ਚਾਹੀਦਾ। ਸਿਆਸਤ ਕਰਨ ਵਾਲਿਆਂ ਨੂੰ ਧਰਮ ਵਿਚ ਦਖਲ ਨਹੀਂ ਕਰਨਾ ਚਾਹੀਦਾ।
CM ਮਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਰਾਮਤੀਰਥ ਕਮੇਟੀ ਦੀਆਂ ਪ੍ਰਸ਼ਾਸਨਿਕ ਤੌਰ ‘ਤੇ ਕਈ ਮੰਗਾਂ ਹਨ। ਉਹ ਕਮੇਟੀ ਦੇ ਚੇਅਰਮੈਨ ਹਨ ਅਤੇ ਜਲਦ ਹੀ ਕਮੇਟੀ ਦੀ ਬੈਠ ਬੁਲਾਉਣਗੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਿੱਖਿਆ ਤੇ ਸਿਹਤ ‘ਤੇ ਗਾਰੰਟੀ ਦਿੱਤੀ। ਇਸ ਲਈ ਅਸੀਂ ਪੰਜਾਬ ਵਿਚ ਸਿੱਖਿਆ ਦਾ ਬਜਟ 16 ਫੀਸਦੀ ਅਤੇ ਸਿਹਤ ਦਾ ਬਜਟ 22 ਫੀਸਦੀ ਵਧਾ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਅਸੀਂ ਪਿੰਡ ਪੱਧਰ ‘ਤੇ ਪਿੰਡ ਕਲੀਨਿਕ ਤੇ ਸ਼ਹਿਰਾਂ ‘ਚ ਮੁਹੱਲਾ ਕਲੀਨਿਕ ਸ਼ੁਰੂ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਵਿਧਾਨ ਸਭਾ ਸੈਸ਼ਨ ਵਿਚ ਇੱਕ ਪੈਨਸ਼ਨ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਆਵਾਜ਼ ਉਠਾਏ ਜਾਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਜੌਬ ਪਸੰਦ ਨਹੀਂ ਹੈ ਤਾਂ ਉਸ ਲਈ ਅਪਲਾਈ ਕਿਉਂ ਕਰਨ। ਹੁਣ ਤਾਂ ਐੱਮਐੱਲਏ ਨੂੰ ਇਕ ਵਿਧਾਇਕ ਇਕ ਪੈਸ਼ਨ ਸਬੰਧੀ ਐਕਟ ਵੀ ਪਾਸ ਹੋ ਗਿਆ ਹੈ। ਸਰਹੱਦੀ ਇਲਾਕਿਆਂ ਦੇ ਵਿਕਾਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਾਡੇ ਲਈ ਬਾਰਡਰ ਇਲਾਕੇ ਤੇ ਚੰਡੀਗੜ੍ਹ ਵਿਚ ਕੋਈ ਫਰਕ ਨਹੀਂ ਹੈ। ਅਸੀਂ ਪੰਜਾਬ ਦੇ ਹਰ ਇਲਾਕੇ ਦਾ ਬਰਾਬਰ ਵਿਕਾਸ ਕਰਾਂਗੇ। ਉਨ੍ਹਾਂ ਕਿਹਾ ਕਿ ਬੀਐੱਸਐੱਫ ਨਾਲ ਅਸੀਂ ਸਹਿਯੋਗ ਕਰ ਰਹੇ ਹਾਂ ਤੇ ਐੱਨਆਈਏ ਨਾਲ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਪੰਜਾਬ ਸਿਰਫ ਹਤਿਆਰਿਆਂ ਤੋਂ ਹੀ ਸੁਰੱਖਿਅਤ ਨਹੀਂ ਹੋਣਾ ਚਾਹੀਦਾ ਸਗੋਂ ਨਕਸ਼ੇ ਤੋਂ ਵੀ ਸੁਰੱਖਿਅਤ ਹੋਣਾ ਚਾਹੀਦਾ। ਪੰਜਾਬ ਸਰਕਾਰ ਇਸ ਲਈ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ।