ਭਾਜਪਾ ਦੇ ਲੋਟਸ ਆਪ੍ਰੇਸ਼ਨ ਖਿਲਾਫ ਦਿੱਲੀ ਦੀ ਆਪ ਸਰਕਾਰ ਦੀ ਤਰਜ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਲ ਬੁਲਾਉਣ ਦਾ ਫੈਸਲਾ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਲੋਕਾਂ ਦਾ ਭਰੋਸਾ ਜਿੰਨਾ ਮਜ਼ਬੂਤ ਹੈ, ਕਾਨੂੰਨੀ ਤੌਰ ‘ਤੇ ਇਹ ਦਿਖਾਉਣ ਲਈ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ।
CM ਮਾਨ ਨੇ ਕਿਹਾ ਕਿ ਬੀਤੇ ਦਿਨੀਂ ਲੋਕਾਂ ਨੇ ਦੇਖਿਆ ਕਿ ਲੋਟਸ ਆਪ੍ਰੇਸ਼ਨ ਤਹਿਤ ਕਿਸੇ ਤਰ੍ਹਾਂ ਵਿਰੋਧੀ ਪਾਰਟੀ ਦੇ ਲੋਕਾਂ ਨੇ ਆਪ ਵਿਧਾਇਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੈਸੇ ਤੇ ਹੋਰ ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਮਨਪਸੰਦ ਸਰਕਾਰ ਨੂੰ ਤੋੜਿਆ ਜਾ ਸਕੇ ਪਰ ਉਹ ਭੁੱਲ ਗਏ ਕਿ ਜਿਸ ਸਮੇਂ ਪੰਜਾਬ ਵਿਚ ਚੋਣਾਂ ਚੱਲ ਰਹੀਆਂ ਸਨ ਉਦੋਂ ਵੀ ਵਿਰੋਧੀਆਂ ਕੋਲ ਦੇਣ ਲਈ ਪੈਸਾ ਤੇ ਹੋਰ ਤਰ੍ਹਾਂ ਦੀਆਂ ਯੋਜਨਾਵਾਂ ਸਨ ਪਰ ਲੋਕਾਂ ਨੇ ਲਾਲਚ ਵਿਚ ਨਾ ਆ ਕੇ ‘ਆਪ’ ‘ਤੇ ਭਰੋਸਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਇਕ ਪੰਜਾਬ ਤੇ ਪੰਜਾਬੀਆਂ ਦੇ ਨਾਲ ਹਨ। ‘ਆਪ’ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਵਿਚ ਵਿਸ਼ਵਾਸ ਮਤ ਲਿਆ ਕੇ ਦਿਖਾ ਦੇਵੇਗੀ ਕਿ ਲੋਕਾਂ ਦੇ ਚੁਣੇ ਹੋਏ ਵਿਧਾਇਕ ਰੰਗਲੇ ਪੰਜਾਬ ਦੇ ਸਪਨੇ ਨੂੰ ਸਾਕਾਰ ਕਰਨ ਲਈ ਕਿੰਨੇ ਦ੍ਰਿੜ੍ਹ ਹਨ। ਵਿਧਾਇਕ ਦੁਬਾਰਾ ਰੰਗਲਾ ਪੰਜਾਬ ਬਣਾਉਣ ਦੀ ਲੜਾਈ ਵਿਚ ਕਿਸੇ ਕਿਸਮ ਦੇ ਲਾਲਚ ਵਿਚ ਨਹੀਂ ਆਉਣਗੇ।