ਪੰਜਾਬ ਵਿਚ ਨਵੇਂ ਚੁਣੇ ਗਏ 10 ਮੰਤਰੀਆਂ ਨੂੰ ਅੱਜ ਵਿਭਾਗ ਮਿਲ ਸਕਦੇ ਹਨ। ਇਸ ਨੂੰ ਲੈ ਕੇ CM ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਰਮਿਆਨ ਚਰਚਾ ਹੋਵੇਗੀ। ਕੇਜਰੀਵਾਲ ਅੱਜ ਵਿਧਾਇਕਾਂ ਨਾਲ ਵੀ ਗੱਲ ਕਰ ਰਹੇ ਹਨ। ਇਸ ਤੋਂ ਬਾਅਦ ਸਾਰਾ ਵੇਰਵਾ ਜਾਰੀ ਕੀਤਾ ਜਾ ਸਕਦਾ ਹੈ। ਇੰਨਾ ਤੈਅ ਹੈ ਕਿ ਪੰਜਾਬ ਵਿਚ ਗ੍ਰਹਿ ਯਾਨੀ ਪੁਲਿਸ, ਵਿਜੀਲੈਂਸ, ਮਾਈਨਿੰਗ ਤੇ ਖੇਤੀਬਾੜੀ ਵਰਗੇ ਵੱਡੇ ਵਿਭਾਗ ਮੁੱਖ ਮੰਤਰੀ ਕੋਲ ਹੀ ਰਹਿਣਗੇ।
ਸੂਤਰਾਂ ਮੁਤਾਬਕ ਮਾਨ ਸਰਕਾਰ ਵਿਚ ਸਭ ਤੋਂ ਵੱਡੇ ਦਲਿਤ ਚਿਹਰੇ ਹਰਪਾਲ ਚੀਮਾ ਨੂੰ ਲੋਕਲ ਗਵਰਨਮੈਂਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕੱਲ੍ਹ ਪਹਿਲੇ ਨੰਬਰ ‘ਤੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਮੰਤਰੀ ਬਣਾਏ ਬ੍ਰਹਮਾਸ਼ੰਕਰ ਜਿੰਪਾ ਨੂੰ ਇੰਡਸਟਰੀ ਵਿਭਾਗ ਮਿਲ ਸਕਦਾ ਹੈ।ਆਪ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਸਿੱਖਿਆ ਤੇ ਸਿਹਤ ਵਿਭਾਗ ਹੈ। ਆਮ ਆਦਮੀ ਪਾਰਟੀ ਇਨ੍ਹਾਂ 2 ਵੱਡੇ ਮੁੱਦਿਆਂ ਨੂੰ ਸੁਲਝਾਉਣ ਦੇ ਵਾਅਦੇ ਨੂੰ ਲੈ ਕੇ ਸੱਤੇ ਵਿਚ ਆਈ ਹੈ। ਸਿੱਖਿਆ ਨੂੰ ਲੈ ਕੇ ਮਾਨ ਸਰਕਾਰ ਕੇਜਰੀਵਾਲ ਦੇ ਕਰੀਬੀ ਹਰਜੋਤ ਬੈਂਸ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਸਿਹਤ ਲਈ ਮਾਨਸਾ ਦੇ ਡਾ. ਵਿਜੈ ਸਿੰਗਲਾ ਦੇ ਨਾਂ ਚਰਚਾ ਵਿਚ ਹਨ।
ਪੰਜਾਬ ਵਿਚ ਮੁੱਖ ਮੰਤਰੀ ਸਣੇ 18 ਮੰਤਰੀ ਬਣ ਸਕਦੇ ਹਨ। ਇਨ੍ਹਾਂ ਵਿਚ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਹਨ। ਇਸ ਤੋਂ ਇਲਾਵਾ 10 ਮੰਤਰੀਆਂ ਨੇ ਕੱਲ ਸਹੁੰ ਲੈ ਲਈ। ਹਾਲਾਂਕਿ ਹੁਣ 7 ਮੰਤਰੀਆਂ ਦੀ ਜਗ੍ਹਾ ਬਚੀ ਹੈ। ਇਹ ਅਹੁਦੇ ਸਰਕਾਰ ਕਦੋਂ ਭਰਦੀ ਹੈ, ਇਸ ‘ਤੇ ਸਾਰਿਆਂ ਦੀ ਨਜ਼ਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਰੂਸ ‘ਤੇ ਪਾਬੰਦੀਆਂ ਦੀ ਬੌਛਾਰ, ਹੁਣ ਆਸਟ੍ਰੇਲੀਆ ਨੇ ਐਲੂਮੀਨੀਅਮ ਤੇ ਬਾਕਸਾਈਟ ਦੇ ਨਿਰਯਾਤ ‘ਤੇ ਲਗਾਈ ਪਾਬੰਦੀ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਕੱਲ ਦੂਜਾ ਦਿਨ ਹੋਵੇਗਾ। ਪਹਿਲੇ ਦਿਨ 17 ਮਾਰਚ ਨੂੰ ਵਿਧਾਇਕਾਂ ਨੂੰ ਸਹੁੰ ਚੁੱਕਵਾ ਕੇ ਕਾਰਵਾਈ ਖਤਮ ਕਰ ਦਿੱਤੀ ਗਈ ਸੀ। ਹੁਣ ਕੱਲ੍ਹ ਪਹਿਲਾਂ ਸਪੀਕਰ ਦੀ ਚੋਣ ਹੋਵੇਗੀ। ਇਸ ਲਈ ਕੁਲਤਾਰ ਸੰਧਵਾਂ ਦਾ ਨਾਂ ਤੈਅ ਹੋ ਚੁੱਕਾ ਹੈ। ਆਖਰੀ ਦਿਨ ਮਤਲਬ 22 ਮਾਰਚ ਨੂੰ ਰਾਜਪਾਲ ਦਾ ਭਾਸ਼ਣ ਹੋਵੇਗਾ।