ਲੇਖਕ ਜਗਜੀਤ ਸਿੰਘ ਪਿਆਸਾ ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦਾ ਡੀਐੱਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੇਖਕ ਜਗਜੀਤ ਸਿੰਘ ਪਿਆਸਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
CM ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬੀ ਸਾਹਿਬ ਦੇ ਨਾਮੀ ਸਾਹਿਤਕਾਰ ਜਗਜੀਤ ਸਿੰਘ ਪਿਆਸਾ ਜੀ ਦੇ ਦੇਹਾਂਤ ਦੀ ਦੁਖਦ ਖਬਰ ਮਿਲੀ। ਪੰਜਾਬੀ ਸਾਹਿਤ ਲਈ ਇਹ ਵੱਡਾ ਘਾਟਾ ਹੈ…. ਪਿਆਸਾ ਜੀ ਦੀਆਂ ਲਿਖਤਾਂ ਤੇ ਨਾਮੀ ਕਿਤਾਬਾਂ ਸਦਾ ਸਾਹਿਤ ਨਾਲ ਜੁੜੇ ਲੋਕਾਂ ਦੀਆਂ ਪਸੰਦੀਦਾ ਰਹਿਣਗੀਆਂ… ਪ੍ਰਮਾਮਤਾ ਅੱਗੇ ਅਰਦਾਸ… ਵਿਛੜੀ ਰੂਹ ਨੂੰ ਚਰਨਾਂ ‘ਚ ਥਾਂ ਦੇਣ।
ਦੱਸ ਦੇਈਏ ਕਿ ਲੇਖਕ ਪਿਆਸਾ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਟਿਊਮਰ ਵੀ ਹੋ ਗਿਆ ਸੀ। ਪਿਆਸਾ ਦੀ ਕਿਤਾਬ ‘ਤੂ ਬੂਹਾ ਖੋਲ੍ਹ ਕੇ ਰੱਖੀਂ’ ਕਾਫੀ ਮਸ਼ਹੂਰ ਹੈ। ਉਨ੍ਹਾਂ ਦੇ ਲਿਖੇ ਗੀਤ ਵੀ ਕਈ ਨਾਮਵਰ ਕਲਾਕਾਰਾਂ ਨੇ ਗਾਏ ਹਨ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਸ਼ਰਨਜੀਤ ਕੌਰ, ਦੋ ਬੇਟੇ ਤੇ ਇਕ ਬੇਟੀ ਹਨ। ਸਸਕਾਰ ਸ਼ਾਮ 5 ਵਜੇ ਕੀਤਾ ਜਾਵੇਗਾ। ਇਸ ਖ਼ਬਰ ਨਾਲ ਪੂਰੇ ਸਾਹਿਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: