ਚੰਡੀਗੜ੍ਹ : ਅਜੀਤ ਗਰੁੱਪ ਦੇ ਸੀਨੀਅਰ ਪੱਤਰਕਾਰ ਐਨ.ਐਸ ਪਰਵਾਨਾ ਦਾ ਦੇਰ ਰਾਤ 12.00 ਵਜੇ ਦੇਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ 7 ਜਨਵਰੀ, 2023 ਨੂੰ ਬਾਅਦ ਦੁਪਹਿਰ 3.30 ਵਜੇ ਮੋਹਾਲੀ ਵਿਖੇ ਅਗਨ ਭੇਟ ਕੀਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਐੱਨਐੱਸ ਪਰਵਾਣਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ। ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਲਿਖਿਆ-‘ਬੇਹੱਦ ਸੁਲਝੇ ਤੇ ਸੂਝਵਾਨ ਸੀਨੀਅਰ ਪੱਤਰਕਾਰ ਐੱਨ. ਐੱਸ. ਪਰਵਾਨਾ ਜੀ ਦੇ ਦੇਹਾਂਤ ਦੀ ਦੁਖਦ ਖਬਰ ਮਿਲੀ। ਪ੍ਰਮਾਤਮਾ ਨੇਕ ਰੂਹ ਨੂੰ ਚਰਨੀਂ ਲਾਉਣ ਤੇ ਪਰਿਵਾਰ ਨੂੰ ਹੌਂਸਲੇ-ਹਿੰਮਤ ਦਾ ਬਲ ਬਖਸ਼ਣ। ਪਰਵਾਨਾ ਜੀ ਦੀ ਪੰਜਾਬ ਪੱਖੀ ਸੋਚ ਤੇ ਗੰਭੀਰ ਵਿਸ਼ਿਆਂ ‘ਤੇ ਸਮਝ ਦੀ ਘਾਟ ਸਦਾ ਪੰਜਾਬ ਦੇ ਪੱਤਰਕਾਰੀ ਖੇਤਰ ਨੂੰ ਰੜਕਦੀ ਰਹੇਗੀ… ਅਲਵਿਦਾ ਪਰਵਾਨਾ ਜੀ…!
ਬਿਕਰਮ ਮਜੀਠੀਆ ਨੇ ਵੀ ਸ਼੍ਰੀ ਐਨ ਐਸ ਪਰਵਾਨਾ ਜੀ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ। ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਐੱਨ. ਐੱਸ. ਪਰਵਾਨਾ ਦਾ ਜਾਣਾ ਪੰਜਾਬੀ ਪੱਤਰਕਾਰੀ ਦੇ ਇੱਕ ਸ਼ਾਨਦਾਰ ਦੌਰ ਦੇ ਅੰਤ ਦਾ ਸੰਕੇਤ ਹੈ। ਪਰਵਾਨਾ ਜੀ ਨੇ ਆਖਰੀ ਦਮ ਤੱਕ ਪੱਤਰਕਾਰੀ ਕੀਤੀ । ਉਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਦੇ ਪਰਿਵਾਰ ਅਤੇ ਮੀਡੀਆ ਭਾਈਚਾਰੇ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।
ਸ਼੍ਰੋਮਣੀ ਕਮੇਟੀ ਦੇ ਆਗੂ ਡਾ. ਦਲਜੀਤ ਚੀਮਾ ਨੇ ਵੀ ਦੁੱਖ ਪ੍ਰਗਟਾਉਂਦਿਆਂ ਲਿਖਿਆ ਕਿ ਉੱਘੇ ਪੱਤਰਕਾਰ ਸ਼੍ਰੀ ਐਨ ਐਸ ਪਰਵਾਨਾ ਜੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ ਨੇ ਇੱਕ ਸਮਰਪਿਤ ਅਤੇ ਸਭ ਤੋਂ ਤਜਰਬੇਕਾਰ ਪੱਤਰਕਾਰਾਂ ਵਿੱਚੋਂ ਇੱਕ ਨੂੰ ਗੁਆ ਦਿੱਤਾ ਹੈ। ਮੈਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।
ਵੀਡੀਓ ਲਈ ਕਲਿੱਕ ਕਰੋ -: