ਲੁਧਿਆਣਾ ਦੇ ਕਸਬਾ ਹੰਬੜਾਂ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ। ਅੱਜ ਗੋਰਸੀਆ ਕਾਦਰਬਖ਼ਸ਼ ਵਿੱਚ ਰੇਤ ਦੀ ਖੱਡ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ। ਰੇਤ ਦੀ ਸਾਈਟ ‘ਤੇ ਜੋ ਰੇਟ 9.50 ਰੁਪਏ ਪ੍ਰਤੀ ਘਣ ਫੁੱਟ ਤੈਅ ਕੀਤਾ ਗਿਆ ਸੀ, ਉਸ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਕਰ ਦਿੱਤਾ ਗਿਆ ਹੈ।
ਇਸ ਖੱਡ ਨਾਲ ਲੋਕਾਂ ਨੂੰ ਸਸਤੀ ਰੇਤ ਮਿਲੇਗੀ। ਮੁੱਖ ਮੰਤਰੀ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੰਜਾਬ ਤੋਂ ਰੇਤ ਮਾਫੀਆ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਠੇਕੇਦਾਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਰੇਤ ਦੀ ਸਪਲਾਈ ਚਾਲੂ ਰੱਖਣ ਤਾਂ ਕਿ ਲੋਕਾਂ ਨੂੰ ਕੰਸਟ੍ਰਕਸ਼ਨ ਲਈ ਰੇਤ ਦੀ ਕਮੀ ਨਾ ਹੋਵੇ।
ਰੇਤ ਮਾਈਨਿੰਗ ‘ਤੇ ਡ੍ਰੋਨ ਜ਼ਰੀਏ ਨਜ਼ਰ ਰੱਖੀ ਜਾਵੇਗੀ। ਹਰ ਰੇਤ ਮਾਈਨਿੰਗ ਸਾਈਟ ‘ਤੇ ਬੋਰਡ ਲਗਾਏ ਜਾਣਗੇ ਕਿ ਇਹ ਲੀਗਲ ਸਾਈਟ ਹੈ। ਹਰ ਰੇਤ ਮਾਈਨਿੰਗ ਸਾਈਟ ‘ਤੇ ਸੀਸੀਟੀਵੀ ਕੈਮਰਾ ਸਰਕਾਰ ਲਗਾਉਣ ਦੀ ਤਿਆਰੀ ਵਿਚ ਹੈ ਜਿਸ ਨੂੰ ਸੈਂਟਰਲ ਕੰਟਰੋਲ ਰੂਮ ਤੋਂ ਮਾਨੀਟਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ 2 ਬਦਮਾਸ਼ਾਂ ਵੱਲੋਂ SBI ATM ਲੁੱਟਣ ਦੀ ਕੋਸ਼ਿਸ਼, ਘਟਨਾ CCTV ਕੈਮਰੇ ‘ਚ ਕੈਦ
ਇਸ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਸਾਰੀ ਰੇਤ ਮਾਈਨਿੰਗ ਸਾਈਟਾਂ ਨੂੰ ਡ੍ਰੋਨ ਮੈਪਿੰਗ ਕਰਵਾਉਣ ਦੀ ਵੀ ਤਿਆਰੀ ਹੈ ਜਿਸ ਜ਼ਰੀਏ ਸਾਲ ਵਿਚ 4 ਵਾਰ ਪਤਾ ਲੱਗੇਗਾ ਕਿ ਸਾਈਟ ਤੋਂ ਕਿੰਨੀ ਰੇਤ ਕੱਢੀ ਗਈ ਹੈ ਤਾਂ ਕਿ ਤੈਅ ਮਾਤਰਾ ਤੋਂ ਵਧ ਰੇਤ ਨਾ ਕੱਢੀ ਜਾ ਸਕੇ। ਜੇਕਰ ਕਿਤੇ ਜ਼ਿਆਦਾ ਕੱਢੀ ਜਾ ਚੁੱਕੀ ਹੈ ਤਾਂ ਫਿਰ ਦੂਜੀ ਸਾਈਟ ਲੱਭੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: