ਸੀ.ਐੱਮ. ਮਾਨ ਨੇ ਅੱਜ ਖਰੜ ਵਿੱਚ ਮਾਂ ਅਤੇ ਨਵਜੰਮੇ ਬੱਚੇ ਲਈ ਪਹਿਲ ਪੱਧਰ ‘ਤੇ ਵੱਡਾ ਕਦਮ ਚੁੱਕਦਿਆਂ ਜੱਚਾ-ਬੱਚਾ ਵਿੰਗ ਦੇ 50 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ। ਇਹ ਹਸਪਤਾਲ ਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਹੈ। ਇਸ ਨੂੰ 8.59 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਮੰਤਰੀ ਬਲਬੀਰ ਸਿੰਘ ਅਤੇ ਅਨਮੋਲ ਗਗਨ ਮਾਨ ਵੀ ਮੌਕੇ ‘ਤੇ ਮੌਜੂਦ ਸਨ।
ਸੀ.ਐਮ ਮਾਨ ਨੇ ਕਿਹਾ ਕਿ ਜਨਮ ਦੇਣ ਵਾਲੀ ਮਾਂ ਅਤੇ ਜਨਮ ਲੈਣ ਵਾਲੇ ਬੱਚੇ ਦੀ ਦੇਖਭਾਲ ਲਈ ਹਸਪਤਾਲ ਵਿਚ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਸ ਨਾਲ ਮਾਂ ਨੂੰ ਖੁਸ਼ੀ ਹੁੰਦੀ ਹੈ ਕਿ ਦੁਨੀਆ ਵਿਚ ਆਉਣ ਵਾਲੇ ਬੱਚੇ ਦੀ ਹਸਪਤਾਲ ਵਿਚ ਦੇਖਭਾਲ ਕੀਤੀ ਜਾ ਰਹੀ ਹੈ। ਬੁਢਲਾਡਾ, ਨਕੋਦਰ ਅਤੇ ਡੇਰਾਬੱਸੀ ਵਿੱਚ ਵੀ ਹਸਪਤਾਲ ਤਿਆਰ ਕੀਤੇ ਜਾ ਰਹੇ ਹਨ।
ਇਸ ਦੌਰਾਨ ਸੀ.ਐਮ. ਮਾਨ ਨੇ ਕਿਹਾ ਕਿ ਉਨ੍ਹਾਂ ਨੇ ਜੋ ਗਾਰੰਟੀ ਦਿੱਤੀ ਸੀ, ਉਹ ਪੂਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ 35ਵਾਂ ਜੱਚਾ-ਬੱਚਾ ਕੇਂਦਰ ਹੈ। ਉਸ ਦਾ ਟੀਚਾ 45 ਕੇਂਦਰ ਹੈ। ਸੀ.ਐਮ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 75 ਤੋਂ 100 ਹੋਰ ਆਮ ਆਦਮੀ ਕਲੀਨਿਕ ਤਿਆਰ ਹੋ ਰਹੇ ਹਨ। ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਆਉਣਗੇ, ਤਾਂ ਉਨ੍ਹਾਂ ਨੂੰ 100 ਮੀਟਰ ਦੀ ਦੂਰੀ ‘ਤੇ ਆਮ ਆਦਮੀ ਕਲੀਨਿਕ ਮਿਲੇਗਾ। ਲੋਕਾਂ ਨੂੰ ਲਾਈਨਾਂ ਵਿੱਚ ਨਹੀਂ ਖੜ੍ਹਨਾ ਪਵੇਗਾ। ਤੁਹਾਨੂੰ ਵੱਡੇ ਹਸਪਤਾਲ ਨਹੀਂ ਜਾਣਾ ਪਵੇਗਾ। ਹਸਪਤਾਲ ਵਿੱਚ ਸਭ ਕੁਝ ਮੁਫਤ ਹੈ। ਆਮ ਆਦਮੀ ਕਲੀਨਿਕਾਂ ‘ਚ ਹੋ ਰਹੇ ਹਨ 41 ਤਰ੍ਹਾਂ ਦੇ ਟੈਸਟ, ਫੋਨ ‘ਤੇ ਤੁਹਾਡੀ ਰਿਪੋਰਟ ਦਾ ਮੈਸੇਜ ਆਉਂਦਾ ਹੈ, 92 ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ। ਜੇ ਕਿਸੇ ਵੱਡੇ ਹਸਪਤਾਲ ਵਿੱਚ ਜਾਣ ਦੀ ਲੋੜ ਹੈ ਤਾਂ ਡਾਕਟਰ ਲਿਖਤੀ ਰੂਪ ਵਿੱਚ ਦੇਣਗੇ।
ਇਹ ਵੀ ਪੜ੍ਹੋ : 16000 ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਦਿਲ ਦੇ ਡਾਕਟਰ ਦੀ ਹਾਰਟ ਅਟੈਕ ਨਾਲ ਮੌਤ, ਸਿਰਫ਼ 41 ਸਾਲ ਸੀ ਉਮਰ
ਇਸ ਦੌਰਾਨ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ‘ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਬਾਜਵਾ ਸਾਲਾਂ ਤੋਂ ਸੀ.ਐੱਮ. ਬਣਨ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਪੰਜਾਬ ਦੀ ਕੁਰਸੀ ਦੀ ਹੈ। ਉਨ੍ਹਾਂ ਕਿਹਾ ਕਿ ਬਾਵਜਾ ਸਾਹਿਬ! ਇਹ ਮੋਬਾਈਲ ਹੀ ਰਿਚਾਰਜ ਨਹੀਂ ਕਰੇਗਾ ਦਿਮਾਗ ਵੀ ਰਿਚਾਰਜ ਕਰੇਗਾ। ਜਿਨ੍ਹਾਂ ਦੇ ਸਿਆਸੀ ਚੁਹਲੇ ਬੁਝ ਚੁੱਕੇ ਹਨ ਉਹ ਦੁਬਾਰਾ ਅੱਗ ਮਚਾਉਣ ਦੀ ਕੋਸ਼ਿਸ਼ ਕਰ ਰਹੇ ਹਨ. ਉਨ੍ਹਾਂ ਕਿਹਾ ਕਿ 2014 ਵਿੱਚ ਢੀਂਡਸਾ ਮੇਰੀਆਂ ਵੋਟਾਂ ਵਾਲੀ ਫੋਟੋ ਵੇਖ ਕੇ ਹੱਸੇ ਸਨ ਕਿ ਇਹ ਵੀ ਚੋਣਾਂ ‘ਚ ਖੜ੍ਹਾ ਹੋਇਆ ਹੈ। ਉਦੋਂ ਭਗਵੰਤ ਮਾਨ ਨੇ ਕਿਹਾ ਸਲੀ ਕਿ ਜਦੋਂ ਉਹ ਚੋਣਾਂ ਵਿੱਚ ਜਿੱਤ ਜਾਣਗੇ ਤਾਂ ਉਹ ਇਸੇ ਫੋਟੋ ਨੂੰ ਵੇਖ ਵਾਰ-ਵਾਰ ਰੋਣਗੇ।
ਵੀਡੀਓ ਲਈ ਕਲਿੱਕ ਕਰੋ -: