ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ‘ਤੇ ਜੰਮ ਕੇ ਤੰਜ ਕੱਸੇ। ਮੁੱਖ ਮੰਤਰੀ ਜਲੰਧਰ ਵਿਚ 30 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਣ ਲਈ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਮੁਫਤ ਦੀਆਂ ਰੇਵੜੀਆਂ ਵੰਡਣ ਦੇ ਦੋਸ਼ ਲਗਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸਣ ਕਿ 15-15 ਲੱਖ ਰੁਪਏ ਵਾਲੇ ਪਾਪੜ ਕਿਸ ਨੇ ਵੇਚੇ ਸਨ।
ਉਨ੍ਹਾਂ ਨੇ ਜਨ ਸਭਾ ਵਿਚ ਮੌਜੂਦ ਲੋਕਾਂ ਤੋਂ ਪੁੱਛਿਆ ਕਿ ਦੱਸੋ ਤੁਹਾਡੇ ਖਾਤਿਆਂ ਵਿਚ 15-15 ਲੱਖ ਰੁਪਏ ਆਏ ਜਾਂ ਨਹੀਂ। ਨਾਲ ਹੀ ਭਗਵੰਤ ਮਾਨ ਨੇ ਆਪਣੇ ਅੰਦਾਜ਼ ਵਿਚ ਕਿਹਾ ਕਿ ਦੋ-ਚਾਰ ਹਜ਼ਾਰ ਘਰ ਵਿਚ ਪਿਆ ਸੀ, ਉਹ ਵੀ ਨੋਟਬੰਦੀ ਦੀ ਭੇਂਟ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਕਹਿੰਦੇ ਸੀ ਦੋ ਹਜ਼ਾਰ ਦੇ ਨੋਟ ਨਾਲ ਬਲੈਕ ਮਨੀ ਖਤਮ ਹੋ ਜਾਵੇਗੀ, ਹੁਣ ਕਹਿੰਦੇ ਹਨ ਕਿ ਨੋਟ ਬੰਦ ਕਰਨ ਨਾਲ ਖਤਮ ਹੋਵੇਗੀ।
ਮੁੱਖ ਮੰਤਰੀ ਨੇ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਚੌਥੀ ਪਾਸ ਰਾਜਾ ਨੂੰ ਉਸ ਦੇ ਪਿਆਦਿਆਂ ਨੇ ਕਿਹਾ ਕਿ ਦਿੱਲੀ ਵਿਚ ਗਰੀਬ ਬੱਚੇ ਪੜ੍ਹ ਲਿਖ ਗਏ ਹਨ। ਇਹ ਅਫਸਰ ਬਣ ਜਾਣਗੇ ਤਾਂ ਗਰੀਬੀ ਦੂਰ ਹੋ ਜਾਵੇਗੀ। ਫਿਰ ਸਾਨੂੰ ਕੌਣ ਪੁੱਛੇਗਾ। ਇਸ ‘ਤੇ ਚੌਥੀ ਪਾਸ ਰਾਜਾ ਨੇ ਪੁੱਛਿਆ ਇਹ ਸਭ ਕੌਣ ਕਰ ਰਿਹਾ ਹੈ। ਪਿਆਦਾ ਬੋਲਿਆ ਮਨੀਸ਼ ਸਿਸੋਦੀਆ ਕਰ ਰਿਹਾ ਹੈ। ਇਸ ‘ਤੇ ਚੌਥੀ ਪਾਸ ਰਾਜਾ ਬੋਲਿਆ-ਮਨੀਸ਼ ਸਿਸੋਦੀਆ ਨੂੰ ਚੁੱਕ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇ।
ਪਿਆਦਾ ਫਿਰ ਤੋਂ ਆਪਣੇ ਕੋਲ ਰਾਜਾ ਦੇ ਦਰਬਾਰ ਵਿਚ ਪਹੁੰਚਿਆ ਤੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿਚ ਲੋਕਾਂ ਦਾ ਇਲਾਜ ਫ੍ਰੀ ਵਿਚ ਹੋ ਰਿਹਾ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਜਿਹੜੇ ਹਸਪਤਾਲਾਂ ਤੋਂ ਅਸੀਂ ਕਮਿਸ਼ਨ ਲਈ ਹੈ, ਉਨ੍ਹਾਂ ਦਾ ਕੀ ਹੋਵੇਗਾ। ਇਸ ‘ਤੇ ਫਿਰ ਤੋਂ ਚੌਥੀ ਪਾਸ ਰਾਜਾ ਨੇ ਪੁੱਛਿਆ ਕਿ ਇਹ ਕੌਣ ਕਰ ਰਿਹਾ ਹੈ। ਪਿਆਦਾ ਬੋਲਿਆ-ਇਹ ਸਤੇਂਜਰ ਜੈਨ ਕਰ ਰਿਹਾ ਹੈ। ਚੌਥੀ ਪਾਸ ਰਾਜਾ ਨੇ ਹੁਕਮ ਦਿੱਤਾ ਕਿ ਉਸ ਨੂੰ ਵੀ ਜੇਲ੍ਹ ਵਿਚ ਬੰਦ ਕਰ ਦਿਓ।
CM ਮਾਨ ਨੇ ਕਿਹਾ ਕਿ ਹੁਣ ਭਾਜਪਾ ਦੇ ਨੇਤਾ ਮੰਚਾਂ ‘ਤੇ ਖੁਦ ਹੀ ਬੋਲ ਰਹੇ ਹਨ ਫ੍ਰੀ ਦੀਆਂ ਰੇਵੜੀਆਂ ਵੰਡ ਰਹੇ ਹਨ। ਜੇਕਰ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਮਿਲ ਗਈ, ਹਸਪਤਾਲਾਂ ਵਿਚ ਇਲਾਜ ਮੁਫਤ ਮਿਲ ਗਿਆ, ਸਕੂਲਾਂ ਵਿਚ ਫ੍ਰੀ ਚੰਗੀ ਸਿੱਖਿਆ ਮਿਲ ਗਈ ਤਾਂ ਇਸ ਵਿਚ ਵੀ ਉਨ੍ਹਾਂ ਨੂੰ ਦਿੱਕਤ ਹੈ। ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਇਤਿਹਾਸ ਰਚਿਆ ਹੈ। ਕਾਂਗਰਸ ਦੇ 50 ਸਾਲ ਪੁਰਾਣੇ ਤੰਬੂ ਨੂੰ ਉਖਾੜ ਸੁੱਟਿਆ ਹੈ। ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਵਿਚ ਜੜ੍ਹਾ ਲਗਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸੈਂਚੁਰੀ ਹੋ ਗਈ ਹੈ। ਪੰਜਾਬ ਵਿਚ ਪਹਿਲਾਂ 92 ਵਿਧਾਇਕ ਸਨ ਤੇ 7 ਰਾਜ ਸਭਾ ਮੈਂਬਰ ਸਨ।
ਇਹ ਵੀ ਪੜ੍ਹੋ : ਰਾਜਪਾਲ ਨਹੀਂ, ਹੁਣ CM ਮਾਨ ਹੋਣਗੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਕੈਬਨਿਟ ਬੈਠਕ ‘ਚ ਲਿਆ ਗਿਆ ਫੈਸਲਾ
ਪਰ ਹੁਣ ਜਲੰਧਰ ਵਾਸੀਆਂ ਨੇ ਸੁਸ਼ੀਲ ਰਿੰਕੂ ਨੂੰ ਜਿਤਾ ਕੇ ਜਲੰਧਰ ਦੀ ਸੀਟ ਉਨ੍ਹਾਂ ਦੀ ਝੋਲੀ ਵਿਚ ਪਾ ਕੇ ਸੈਂਚੁਰੀ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ 30 ਕਰੋੜ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਣ ਲਈ ਆਏ ਹਨ। ਇਸ ਨਾਲ ਜਲੰਧਰ ਵਿਚ ਸੁੰਦਰ ਸੜਕਾਂ ਬਣਨਗੀਆਂ, ਸੀਵਰੇਜ ਦੀ ਸਮੱਸਿਆ ਖਤਮ ਹੋਵੇਗੀ ਤੇ ਲੋਕਾਂ ਨੂੰ ਪੀਣ ਦੇ ਪਾਣੀ ਦੇ ਨਾਲ-ਨਾਲ ਪਾਰਕਿੰਗ ਵੀ ਮਿਲੇਗੀ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਜਦੋਂ ਅੰਨ ਦੀ ਗੱਲ ਆਈ ਤਾਂ ਪੰਜਾਬ ਨੇ ਸਾਰਿਆਂ ਦਾ ਪੇਟ ਭਰਿਆ। ਜਦੋਂ ਦੇਸ਼ ਵਿਚ ਬਦਲਾਅ ਦੀ ਗੱਲ ਆਈ ਤਾਂ ਉਹ ਵੀ ਪੰਜਾਬ ਤੋਂ ਆਇਆ। ਪੰਜਾਬ ਵਿਚ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ।
ਵੀਡੀਓ ਲਈ ਕਲਿੱਕ ਕਰੋ -: