ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਰਾਜ ਦੇ ਜੇਲ੍ਹ ਅਫਸਰਾਂ ਦੀ ਕਲਾਸ ਲਾਈ। ਉਨ੍ਹਾਂ ਨੂੰ ਸਾਫ-ਸਾਫ ਹੁਕਮ ਦਿੱਤੇ ਗਏ ਕਿ ਜੇਲ੍ਹ ਵਿੱਚ ਕਿਸੇ ਨੂੰ ਵੀ VIP ਟ੍ਰੀਟਮੈਂਟ ਨਾ ਦਿੱਤਾ ਜਾਵੇ। ਚਾਹੇ ਉਸ ਦਾ ਸਮਾਜਿਕ ਰੁਤਬਾ ਜੋ ਵੀ ਹੋਵੇ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਮੋਬਾਈਲ ਦੇ ਇਸਤੇਮਾਲ ਨੂੰ ਰੋਕਣ ਲਈ ਅਫਸਰ 24 ਘੰਟੇ ਚੌਕਸੀ ਰਖਣ। ਸੀ.ਐੱਮ. ਮਨ ਨੇ ਇਹ ਵੀ ਹਿਦਾਇਤ ਦਿੱਤੀ ਕਿ ਜੇਲ੍ਹਾਂ ਨੂੰ ਤਸ਼ੱਦਦ ਕੇਂਦਰ ਬਣਾਉਣ ਸੁਧਾਰ ਘਰ ਬਣਾਇਆ ਜਾਵੇ।
ਮੀਟਿੰਗ ਵਿੱਚ ਸੀ.ਐੱਮ. ਮਾਨ ਨੇ ਕਿਹਾ ਕਿ ਅਫਸਰ ਬੋਲਣ ਤੋਂ ਵੱਧ ਕੰਮ ‘ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਅਫ਼ਸਰਾਂ ਦੀ ਸਫਲਤਾ ਦਾ ਪੈਮਾਨਾ ਸਿਰਫ ਚੰਗੇ ਨਤੀਜਿਆਂ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਦੀ ਜੇਲ੍ਹ ਪ੍ਰਣਾਲੀ ਦੇ ਮਾਪਦੰਡ ਤੋਂ ਅੱਗੇ ਵਧਣ ਲਈ ਅਫਸਰਾਂ ਨੂੰ ਚੰਗੇ ਕੰਮ ਕਰਨੇ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਮਕਸਦ ਹਾਰਡਕੋਰ ਅਪਰਾਧੀਆਂ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਸਣੇ ਸਾਰੇ ਕੈਦੀਆਂ ਨੂੰ ਸੁਧਾਰਨਾ ਹੋਣਾ ਚਾਹੀਦਾ ਹੈ। ਪੰਜਾਬ ਦੀਆਂ ਜੇਲ੍ਹਾਂ ਤਸ਼ੱਦਦ ਕੇਂਦਰ ਨਹੀਂ ਸਗੋਂ ਸੁਧਾਰ ਘਰ ਸਾਬਤ ਹੋਣੀਆਂ ਚਾਹੀਦੀਆਂ ਨੇ। ਉਨ੍ਹਾਂ ਅਫ਼ਸਰਾਂ ਨੂੰ ਹਿਦਾਇਤ ਦਿੱਤੀ ਕਿ ਜੇਲ੍ਹਾਂ ਵਿੱਚ ਕਿਸੇ ਕੈਦੀ ਦੀ ਸਮਾਜਿਕ ਸਥਿਤੀ ਜਾਂ ਹਾਲਾਤ ਦੀ ਬਜਾਏ ਸਾਰਿਆਂ ਨਾਲ ਇਕੋ ਜਿਹਾ ਵਤੀਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਕਿਸੇ ਵੀ ਸੂਰਤ ਵਿੱਚ ਘਾਣ ਨਹੀਂ ਹੋਣਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸੀ.ਐੱਮ. ਮਾਨ ਨੇ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੇਲਸਨ ਮੰਡੇਲਾ ਦੇ ਨਾਲ ਜੇਲ੍ਹ ਸੁਪਰਿੰਟੈਂਡੈਂਟ ਵੱਲੋਂ ਕੀਤੀ ਗਈ ਬਦਸਲੂਕੀ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਅਫਸਰ ਕੈਦੀਆਂ ਦੇ ਨਾਲ ਇਨਸਾਨਾਂ ਵਾਂਗ ਵਤੀਰਾ ਕਰਨ। ਉਨ੍ਹਾਂ ਨੂੰ ਜੇਲ੍ਹ ਮਨੁਅਲ ਦੇ ਆਧਾਰ ‘ਤੇ ਮੈਡੀਕਲ, ਉਚਿਤ ਸਫਾਈ ਤੇ ਕੁਆਲਿਟੀ ਵਾਲੇ ਖਾਣੇ ਦੇ ਨਾਲ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਾਕਰ ਨੌਜਵਾਨਾਂ ਨੂੰ ਚੰਗੀ ਸਿੱਖਿਆ ਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਜਾ ਰਹੀ ਹੈ, ਜਿਸ ਤੋਂ ਬਾਅਦ ਰਾਜ ਵਿ4ਚ ਜੇਲ੍ਹਾਂ ਦੀ ਲੋੜ ਹੌਲੀ-ਹੌਲੀ ਘੱਟ ਹੋਣ ਲੱਗੇਗੀ।