ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ 9 ਮੰਤਰੀਆਂ ਨੇ ਕੱਲ੍ਹ ਚਾਰਜ ਸੰਭਾਲ ਲਿਆ। ਹਾਲਾਂਕਿ ਦੇਰ ਸ਼ਾਮ ਤੱਕ ਮਾਲੀਆ, ਮੁੜਵਸੇਬਾ ਤੇ ਡਿਜ਼ਾਸਟਰ ਮੈਨੇਜਮੈਂਟ ਬ੍ਰਹਮਸ਼ੰਕਰ ਜਿੰਪਾ ਨੇ ਕੁਰਸੀ ਨਹੀਂ ਸੰਭਾਲੀ। ਉਨ੍ਹਾਂ ਕੋਲ ਜਲ ਸੋਮੇ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰਾਲਾ ਵੀ ਹੈ। ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਜਿੰਪਾ ਇੰਡਸਟਰੀ ਮੰਤਰਾਲਾ ਦੇ ਚਾਹਵਾਨ ਸਨ।
ਉਨ੍ਹਾਂ ਨੇ ਅਸਿੱਧੇ ਤੌਰ ‘ਤੇ ਇਸ ਵਿੱਚ ਦਿਲਚਸਪੀ ਵਿਖਾਈ ਸੀ। ਉਹ ਕੈਪਟਨ ਸਰਕਾਰ ਵਿੱਚ ਇੰਡਸਟਰੀ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਨੂੰ ਹਰਾ ਕੇ ਵਿਧਾਇਕ ਬਣੇ ਹਨ। ਹਾਲਾਂਕਿ ਉਨ੍ਹਾਂ ਨੂੰ ਦੂਜੇ ਮੰਤਰਾਲੇ ਮਿਲ ਗਏ। ਇੰਡਸਟਰੀ ਮੰਤਰਾਲਾ ਸੀ.ਐੱਮ. ਮਾਨ ਨੇ ਆਪਣੇ ਕੋਲ ਰੱਖਿਆ ਹੈ। ਪੰਜਾਬ ਸਰਕਾਰ ਦੇ ਅਫਸਰਾਂ ਮੁਤਾਬਕ ਜਿੰਪਾ ਹੁਣ ਵੀਰਵਾਰ ਨੂੰ ਕੁਰਸੀ ਸੰਭਾਲਣਗੇ। ਹਾਲਾਂਕਿ ਇਸ ਦੀ ਕੋਈ ਵਜ੍ਹਾ ਨਹੀਂ ਦੱਸੀ ਗਈ ਹੈ।
ਜਿੰਪਾ ਦੇ ਮੰਤਰਾਲੇ ਦਾ ਪਤਾ ਲੱਗਦੇ ਹੀ ਸਬੰਧਤ ਵਿਭਾਗਾਂ ਦੇ ਅਫ਼ਸਰ ਉਨ੍ਹਾਂ ਨੂੰ ਮਿਲਣ ਪਹੁੰਚੇ, ਜਿਸ ਵਿੱਚ ਅਡੀਸ਼ਨਲ ਚੀਫ਼ ਸੈਕਟਰੀ ਤੇ ਵਿੱਤ ਕਮਿਸ਼ਨਰ ਵੀਕੇ ਜੰਜੁਆ, ਜਲ ਸੋਮੇ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਮੁਖੀ ਸਕੱਤਰ ਜਸਪ੍ਰੀਤ ਤਲਵਾੜ, ਮਾਲੀਆ ਸਕੱਤਰ ਮਨਵੇਸ਼ ਸਿੱਧੂ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਐੱਚ.ਓ.ਡੀ. ਅਮਿਤ ਤਲਵਾੜ ਤੇ ਮਾਲੀਆ ਦੇ ਅਡੀਸ਼ਨਲ ਸਕੱਤਰ ਕਰਨੈਲ ਸਿੰਘ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਅਫ਼ਸਰਾਂ ਨਾਲ ਗੈਰ-ਰਸਮੀ ਮੁਲਾਕਾਤ ਵਿੱਚ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਅਫਸਰਾਂ ਨੂੰ ਲੋਕਾਂ ਦੀ ਭਲਾਈ ਤੇ ਪੰਜਾਬ ਦੀ ਤਰੱਕੀ ਲਈ ਮਿਹਨਤ ਨਾਲ ਡਿਊਟੀ ਕਰਨ ਲਈ ਕਿਹਾ। ਉਨ੍ਹਾਂ ਉੱਚ ਅਫਸਰਾਂ ਨੂੰ ਉਨ੍ਹਾਂ ਦੇ ਵਿਭਾਗ ਦੀ ਮੌਜੂਦਾ ਸਥਿਤੀ ਬਾਰੇ 24 ਮਾਰਚ ਨੂੰ ਪ੍ਰੇਜ਼ੇਂਟੇਸ਼ਨ ਦੇਣ ਲਈ ਕਿਹਾ। ਇਸੇ ਦਿਨ ਉਹ ਦਫ਼ਤਰ ਦਾ ਚਾਰਜ ਸੰਭਾਲਣਗੇ।