ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਖਿਚੋਤਾਣਾ ਜਗ ਜ਼ਾਹਿਰ ਹੈ ਪਰ ਸੀਐੱਮ ਮਾਨ ਨੇ ਇਸ ਖਿਚੋਤਾਣ ਨੂੰ ਦਿੱਲੀ ਦੇ ਰਾਮਲੀਲਾ ਮੈਦਾ ਨਵਿਚ ਹੋ ਰਹੀ ਮਹਾਰੈਲੀ ਦੌਰਾਨ ਇਕ ਵਾਰ ਫਿਰ ਹਵਾ ਦੇ ਦਿੱਤੀ ਹੈ।
ਮੁੱਖ ਮੰਤਰੀ ਮਾਨ ਦਿੱਲੀ ਦੀ ਮਹਾਰੈਲੀ ਵਿਚ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਬੋਲੇ। ਉਨ੍ਹਾਂ ਨੇ ਪੰਜਾਬ ਦੇ ਮੁੱਦੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਗਵਰਨਰ ਬਜਟ ਸੈਸ਼ਨ ਬੁਲਾਉਣ ਦੀ ਪਰਮਿਸ਼ਨ ਨਹੀਂ ਦੇ ਰਹੇ ਸਨ ਪਰ ਪਟੀਸ਼ਨ ਲਗਾਉਣ ‘ਤੇ ਸੁਪਰੀਮ ਕੋਰਟ ਨੇ ਬਜਟ ਸੈਸ਼ਨ ਦੀ ਪਰਮਿਸ਼ਨ ਦੇ ਹੁਕਮ ਦਿੱਤੇ।
ਸੀਐੱਮ ਮਾਨ ਨੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਉਹ ਪੰਜਾਬ ਮੰਤਰੀ ਮੰਡਲ ਦੀਆਂ ਉਪਲਬਧੀਆਂ ਸਬੰਧੀ ਭਾਸ਼ਣ ਵਿਚ ‘ਮਾਈ ਗਵਰਨਮੈਂਟ’ ਯਾਨੀ ‘ਮੇਰੀ ਸਰਕਾਰ’ ਨਹੀਂ ਕਹਿਣਗੇ। ਇਸ ‘ਤੇ ਉਨ੍ਹਾਂ ਨੇ ਰਾਜਪਾਲ ਨੂੰ ਕਿਹਾ ਕਿ ਉਹ ਇਸ ਮੁੱਦੇ ‘ਤੇ ਸੁਪਰੀਮ ਕੋਰਟ ਜਾਣਗੇ ਕਿਉਂਕਿ ਭਾਸ਼ਣ ਨੂੰ ਮੰਤਰੀ ਮੰਡਲ ਵੱਲੋਂ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਅਦ ਰਾਜਪਾਲ ਨੂੰ ‘ਮਾਈ ਗਵਰਨਮੈਂਟ’ ਬੋਲਣਾ ਪਿਆ।
ਇਹ ਵੀ ਪੜ੍ਹੋ : ਖੰਨਾ ਦੇ ਨਸ਼ਾ ਮੁਕਤੀ ਕੇਂਦਰ ‘ਚ ਇਨਸਾਨੀਅਤ ਸ਼ਰਮਸਾਰ, ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਨਹਿਰ ‘ਚ ਸੁੱਟੀ ਲਾ.ਸ਼
CM ਮਾਨ ਨੇ ਕਿਹਾ ਕਿ ਜੇਕਰ ਸਾਲ 2024 ਵਿਚ ਨਰਿੰਦਰ ਮੋਦੀ ਨੂੰ ਨਹੀਂ ਬਦਲਿਆ ਗਿਆ ਤਾਂ ਉਹ ਨਰਿੰਦਰ ਪੁਤਿਨ ਬਣ ਜਾਣਗੇ। ਉਨ੍ਹਾਂ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਦੇਸ਼ ਵਿਚ ਸਿਰਫ ਉਨ੍ਹਾਂ ਦੀ ਹੀ ਸਰਕਾਰ ਰਹੇ ਜਿਥੇ ਭਾਜਪਾ ਦੀ ਸਰਕਾਰ ਨਹੀਂ ਬਣਦੀ ਉਥੇ ਦੂਜੀ ਪਾਰਟੀ ਦੇ ਵਿਧਾਇਕ ਖਰੀਦ ਕੇ ਸਰਕਾਰ ਡਿਗਾ ਭਾਜਪਾ ਐੱਲਜੀ/ਗਵਰਨਰ ਵੱਲੋਂ ਆਪਣਾ ਸੀਐੱਮ ਬਣਵਾਉਣ ਦਾ ਕੰਮ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: