ਪੰਜਾਬ ਵਿਧਾਨ ਸਭਾ ਵਿਚ ਫੌਜ ਭਰਤੀ ਦੀ ਅਗਨੀਪਥ ਸਕੀਮ ਖਿਲਾਫ ਪ੍ਰਸਤਾਵ ਪਾਸ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਪ੍ਰਸਤਾਵ ਪਾਸ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਸਵਾਲ ਚੁੱਕੇ। ਮਾਨ ਨੇ ਕਿਹਾ ਕਿ ਜੇਕਰ ਇਹ ਸਕੀਮ ਇੰਨੀ ਚੰਗੀ ਹੈ ਤਾਂ ਫਿਰ ਪਹਿਲਾਂ ਭਾਜਪਾ ਵਾਲੇ ਆਪਣੇ ਬੇਟਿਆਂ ਨੂੰ ਅਗਨੀਵੀਰ ਬਣਾਉਣ।
ਬਹਿਸ ‘ਚ ਭਾਜਪਾ ਨੇ ਇਸ ਪ੍ਰਸਤਾਵ ਨੂੰ ਲਿਆਉਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਕਾਂਗਰਸ ਤੇ ਅਕਾਲੀ ਦਲ ਨੇ ਇਸ ਦਾ ਸਮਰਥਨ ਕੀਤਾ। ਬਹਿਸ ਦੇ ਬਾਅਦ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਸਕੀਮ ਵਾਪਸ ਲੈਣ ਦੀ ਮੰਗ ਕਰਨਗੇ।
CM ਮਾਨ ਨੇ ਅਗਨੀਵੀਰਾਂ ਨੂੰ ਪੜ੍ਹਾਈ ਕਰਾਉਣ ਦੇ ਬਿਆਨ ‘ਤੇ ਕਿਹਾ ਕਿ ਇੰਨੇ ਛੋਟੇ ਸਮੇਂ ‘ਚ ਉਹ ਪੜ੍ਹਾਈ ਕਦੋਂ ਕਰੇਗਾ। ਇਕ ਹੱਥ ‘ਚ ਹਥਿਆਰ ਤੇ ਦੂਜੇ ‘ਚ ਕਿਤਾਬ ਰੱਖੇਗਾ। ਸ਼ੇਖਚਿੱਲੀ ਦੇ ਸੁਪਨੇ ਨਾ ਦਿਖਾਓ। ਉੁਨ੍ਹਾਂ ਕਿਹਾ ਕਿ ਕਿਰਾਏ ‘ਤੇ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੁੱਛਿਆ ਕਿ ਜੇਕਰ ਰਿਟਾਇਰਮੈਂਟ ਵਿਚ 3 ਮਹੀਨੇ ਰਹਿ ਗਏ ਤੇ ਲੜਾਈ ਲੱਗ ਗਈ ਤਾਂ ਕੀ ਉਹ ਜੰਗ ਲੜੇਗਾ? ਜੇਕਰ ਜਵਾਨ ਸ਼ਹੀਦ ਹੋ ਗਿਆ ਤਾਂ ਉਸ ਨੂੰ ਕੋਈ ਸਹੂਲਤ ਨਹੀਂ ਮਿਲੇਗੀ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਜਵਾਨੀ, ਦੇਸ਼ ਭਗਤੀ ਤੇ ਨੌਜਵਾਨਾਂ ਦੇ ਜ਼ਜ਼ਬੇ ਦੇ ਖਿਲਾਫ ਹੈ। ਕਿਸਾਨ ਅੰਦੋਲਨ ਦੀ ਤਰ੍ਹਾਂ ਨਾ ਕਰਨ ਕਿ ਨੁਕਸਾਨ ਹੋਣ ਦੇ ਬਾਅਦ ਗਲਤੀ ਨੂੰ ਕਬੂਲ ਕਰਨ। ਉਨ੍ਹਾਂ ਕਿਹਾ ਕਿ ਭਾਜਪਾ ਬਹੁਮਤ ਨਾਲ ਸੱਤਾ ਵਿਚ ਆਈ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤਾਨਾਸ਼ਾਹੀ ਚੱਲੇਗੀ।
ਬਹਿਸ ਦੌਰਾਨ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਪ੍ਰਸਤਾਵ ਦੇ ਐਕਸਪਰਟ ਨਹੀਂ ਹਾਂ। ਇਹ ਦੇਸ਼ ਦੀ ਸੁਰੱਖਿਆ ਤੇ ਫੌਜ ਨਾਲ ਜੁੜਿਆ ਮੁੱਦਾ ਹੈ। ਸਾਨੂੰ ਫੌਜ ਦੇ ਤਿੰਨ ਅੰਗਾਂ ਦੇ ਮੁਖੀਆਂ ‘ਤੇ ਭਰੋਸਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੈਨਾ ਦੇ ਮਾਮੇਲ ਵਿਚ ਸਿਆਸਤ ਕਰਨ ‘ਤੇ ਸਵਾਲ ਚੁੱਕੇ। ਸ਼ਰਮਾ ਨੇ ਕਿਹਾ ਕਿ ਯੂਪੀ ਸਰਕਾਰ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਵਿਚ ਪਹਿਲ ਦੇ ਰਹੀ ਹੈ ਤਾਂ ਪੰਜਾਬ ਅਜਿਹਾ ਕਿਉਂ ਨਹੀਂ ਕਰਗਾ। ਉਨ੍ਹਾਂ ਨੇ ਪ੍ਰਸਤਾਵ ਲਿਆਉਣ ‘ਤੇ ਸਵਾਲ ਚੁੱਕੇ।
ਵੀਡੀਓ ਲਈ ਕਲਿੱਕ ਕਰੋ -: