ਦਿੱਲੀ ਸਣੇ ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਤੋਂ ਆਉਣ ਵਾਲੇ ਦਿਨਾਂ ‘ਚ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਪੱਛਮ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਆਉਣ ਵਾਲੇ 3-4 ਦਿਨਾਂ ਵਿਚ ਕੜਾਕੇ ਦੀ ਠੰਡ ਪੈਣ ਵਾਲੀ ਹੈ। ਦੋ ਦਿਨਾਂ ਤੱਕ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼ ਵਿਚ ਵੀ ‘ਕੋਲਡ ਡੇ’ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 26-28 ਜਨਵਰੀ ਨੂੰ ਪੂਰਬੀ ਮੱਧ ਪ੍ਰਦੇਸ਼ ਵਿਚ ਤਾਪਮਾਨ ਕਾਫੀ ਘੱਟ ਰਹੇਗਾ ਜਿਸ ਨਾਲ ਠੰਡ ਹੋਰ ਵਧੇਗੀ। ਮੱਧ ਮਹਾਰਾਸ਼ਟਰ, ਮਰਾਠਵਾੜਾ ਤੇ ਗੁਜਰਾਤ ਵਿਚ ਅਗਲੇ ਦੋ ਦਿਨਾਂ ਤੱਕ ਠੰਡ ਮਹਿਸੂਸ ਕੀਤੀ ਜਾਂਦੀ ਰਹੇਗੀ।
ਉੱਤਰ ਭਾਰਤ ਵਿਚ ਠੰਡ ਤੇ ਕੋਹਰੇ ਦੀ ਦੋਹਰੀ ਮਾਰ ਲੋਕਾਂ ਉਪਰ ਪੈ ਰਹੀ ਹੈ ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। IMD ਮੁਤਾਬਕ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਅਗਲੇ ਦੋ ਦਿਨਾਂ ਤੱਕ ਸੰਘਣੀ ਧੁੰਦ ਪੈ ਸਕਦੀ ਹੈ। ਇਸ ਤੋਂ ਇਲਾਵਾ ਰਾਜਸਥਾਨ, ਓਡੀਸ਼ਾ, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਤੇ ਸਿੱਕਮ ਵਿਚ ਵੀ ਅਗਲੇ ਦੋ ਦਿਨਾਂ ਤੱਕ ਧੁੰਦ ਰਹੇਗੀ।
ਇਹ ਵੀ ਪੜ੍ਹੋ : ਪਟਿਆਲਾ : ਤਿਰੰਗਾ ਲਹਿਰਾਉਣ ਪਹੁੰਚੇ ਮਨਪ੍ਰੀਤ ਬਾਦਲ ਨੂੰ ਵਿਖਾਏ ਗਏ ਕਾਲੇ ਝੰਡੇ, ਪੁਲਿਸ ਨਾਲ ਵੀ ਹੱਥੋਪਾਈ
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਗਣਤੰਤਰ ਦਿਵਸ ਵੀ ‘ਕੋਲਡ ਡੇ’ ਰਿਹਾ। ਦਿੱਲੀ ਵਿਚ ਬੀਤੀ ਰਾਤ ਦਾ ਪਾਰਾ 5.8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਕਿਉਂਕਿ ਉੱਤਰੀ ਮੈਦਾਨੀ ਇਲਾਕਿਆਂ ਵਿਚ ਠੰਡੀ ਉੱਤਰ-ਪੱਛਮੀ ਹਵਾਵਾਂ ਚੱਲ ਰਹੀਆਂ ਸਨ। ਜ਼ਿਆਦਾਤਰ ਤਾਪਮਾਨ 14 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਵਿਜੀਬਿਲਟੀ ਦਾ ਪੱਧਰ 1000 ਤੋਂ 1500 ਮੀਟਰ ਦੇ ਵਿਚ ਰਹੇਗਾ। ਦਿੱਲੀ ਵਿਚ ਮੰਗਲਵਾਰ ਨੂੰ 9 ਸਾਲਾਂ ਵਿਚ ਸਭ ਤੋਂ ਠੰਡਾ ਜਨਵਰੀ ਦਾ ਦਿਨ ਦੇਖਿਆ ਗਿਆ ਜਿਥੇ ਤਾਪਮਾਨ ਸਾਧਾਰਨ ਤੋਂ 10 ਡਿਗਰੀ ਹੇਠਾਂ ਡਿੱਗ ਕੇ 12.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਜਨਵਰੀ ਦੇ ਦੂਜੇ ਹਫਤੇ ਵਿਚ ਤਾਪਮਾਨ ਸਾਧਾਰਨ ਤੋਂ ਘੱਟ ਰਿਹਾ ਹੈ। ਘੱਟੋ-ਘੱਟ ਤਾਪਮਾਨ ਸਾਧਾਰਨ ਦੇ ਲਗਭਗ ਜਾਂ ਇਸ ਤੋਂ ਵੱਧ ਰਿਹਾ। ਦਿੱਲੀ ਵਿਚ ਇਸ ਸਾਲ ਜਨਵਰੀ ਵਿਚ ਸੱਤ ਪੱਛਮੀ ਡਿਸਟਰਬੈਂਸ ਆਏ ਹਨ ਜਦੋਂ ਕਿ ਮਹੀਨੇ ਵਿਚ ਇਹ ਸਾਧਾਰਨ ਤੌਰ ‘ਤੇ 3 ਤੋਂ 4 ਵਾਰ ਹੁੰਦਾ ਹੈ। ਵੈਸਟਰਨ ਗੜਬੜੀ ਕਾਰਨ ਪੇ ਮੀਂਹ ਨੇ ਹਵਾ ਵਿਚ ਨਮੀ ਵਧਾ ਦਿੱਤੀ ਜਿਸ ਨਾਲ ਜ਼ਿਆਦਾਤਰ ਦਿਨਾਂ ਵਿਚ ਘੱਟ ਤਾਪਮਾਨ ਦੇ ਵਿਚ ਸੰਘਣੀ ਧੁੰਦ ਵੀ ਰਹੀ।