ਮੁਕਤਸਰ ਦੇ ਹਲਕਾ ਗਿੱਦੜਬਾਹਾ ਵਿਚ ਕਾਰ ਤੇ ਬਾਈਕ ਦੀ ਟੱਕਰ ਵਿਚ 2 ਬਾਈਕ ਸਵਾਰਾਂ ਵਿਚੋਂ ਇਕ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਬਾਈਕ ਸਵਾਰ ਨੂੰ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਗਿੱਦੜਬਾਹਾ ਐੱਸਐੱਚਓ ਗੁਰਵਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਲਾਸ਼ ਨੂੰ ਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਪਾਲਾ ਸਿੰਘ ਵਜੋਂ ਹੋਈ ਹੈ। ਜ਼ਖਮੀਆਂ ਦਾ ਨਾਂ ਰੁਪਿੰਦਰ ਸਿੰਘ ਤੇ ਕਾਰ ਚਾਲਕ ਮਹਿਲਾ ਹੈ ਜੋ ਕਿ ਇਲਾਜ ਅਧੀਨ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਥੇੜੀ ਤੋਂ ਪਾਲਾ ਸਿੰਘ ਤੇ ਰੁਪਿੰਦਰ ਸਿੰਘ ਬਾਈਕ ‘ਤੇ ਗਿੱਦੜਬਾਹਾ ਜਾ ਰਹੇ ਸਨ ਕਿ ਨੈਸ਼ਨਲ ਹਾਈਵੇ ‘ਤੇ ਮਾਰਕਫੈਡ ਕੋਲ ਹੁਸਨਸਰ ਤੋਂ ਥਰਾਜਵਾਜਾ ਚੌਕ ਦੇ ਵਿਚ ਇਕ ਕਾਰ ਚਾਲਕ ਮਹਿਲਾ ਨੇ ਬਾਈਕ ਸਵਾਰਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਕਾਈਰ ਬਾਈਕ ਨੂੰ 500 ਮੀਟਰ ਤੱਕ ਘਸੀਟਦੇ ਹੋਏ ਲੈ ਗਈ।
ਇਹ ਵੀ ਪੜ੍ਹੋ : ਵਿਸਤਾਰਾ ਏਅਰਲਾਈਨਸ ਤੋਂ ਸ਼ਖਸ ਗ੍ਰਿਫਤਾਰ, ਫੋਨ ‘ਤੇ ਅਗਵਾ ਕਰਨ ਦੀ ਗੱਲ ਕਰ ਰਿਹਾ ਸੀ ਮੁਲਜ਼ਮ
ਹਾਦਸੇ ਵਿਚ ਬਾਈਕ ਦੇ ਪਰਖੱਚੇ ਉਡ ਗਏ। ਰੁਪਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਦੋਂ ਕਿ ਪਾਲਾ ਸਿੰਘ ਵਾਸੀ ਪਿੰਡ ਥੇੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਰਾਹਤ ਫਾਊਂਡੇਸ਼ਨ ਦੇ ਕਾਲਾ ਸਿੰਘ ਚੌਧਰੀ ਨੇ ਐਂਬੂਲੈਂਸ ਰਾਹੀਂ ਬਾਈਕ ਚਾਲਕ ਤੇ ਸਵਾਰ ਨੂੰ ਸਿਵਲ ਹਸਪਤਾਲ ਵਿਚ ਪਹੁੰਚਾਇਆ ਡਾਕਟਰਾਂ ਨੇ ਪਾਲਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਗੰਭੀਰ ਤੌਰ ‘ਤੇ ਜ਼ਖਮੀ ਰੁਪਿੰਦਰ ਸਿੰਘ ਨੂੰ ਰੈਫਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: