ਮਣੀਪੁਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਭਾਰਤੀ ਫੌਜ ਵਿੱਚ ਕਰਨਲ ਰੈਂਕ ਖੁਗਾ ਬਟਾਲੀਅਨ ਦੇ ਕਮਾਂਡਿੰਗ ਅਫਸਰ ਵਿਪਲਵ ਤ੍ਰਿਪਾਠੀ ਸਣੇ 7 ਜਾਣੇ ਸ਼ਹੀਦ ਹੋ ਗਏ। ਇਸ ਵਿੱਚ ਕਰਨਲ ਦੀ ਪਤਨੀ ਤੇ 8 ਸਾਲਾ ਪੁੱਤਰ ਦੀ ਵੀ ਜਾਨ ਚਲੀ ਗਈ।
ਇਹ ਘਟਨਾ ਅੱਜ ਸਵੇਰੇ ਲਗਭਗ 11.30 ਵਜੇ ਮਣੀਪੁਰ ਵਿਚ ਹੋਈ। ਰੋਜ਼ ਦੀ ਤਰ੍ਹਾਂ ਵਿਪਲਵ ਚੈੱਕ ਪੋਸਟ ਦਾ ਨਿਰੀਖਣ ਕਰਨ ਲਈ 3 ਗੱਡੀਆਂ ਦੇ ਕਾਫਲੇ ਨਾਲ ਨਿਕਲੇ ਸਨ। ਕਾਫਲੇ ਵਿਚ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਸੀ। ਕਰਨਲ ਵਿਪਲਵ ਜਦੋਂ ਚੈੱਕ ਪੋਸਟ ਦਾ ਨਿਰੀਖਣ ਕਰਕੇ ਵਾਪਸ ਪਰਤ ਰਿਹਾ ਸੀ ਤਾਂ ਇਸ ਦੌਰਾਨ ਮਾਓਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਕਰਨਲ ਦੀਆਂ ਗੱਡੀਆਂ ਦੇ ਕਾਫਲੇ ਵਿਚ ਸ਼ਾਮਲ ਪਹਿਲੀ ਗੱਡੀ ਬਲਾਸਟ ਨਾਲ ਉਡ ਗਈ ਜਦੋਂ ਕਿ ਵਿਚਕਾਰ ਦੀ ਗੱਡੀ ਵਿਚ ਖੁਦ ਕਰਨਲ ਤੇ ਉਨ੍ਹਾਂ ਦਾ ਪਰਿਵਾਰ ਸੀ। ਹਮਲੇ ਤੋਂ ਬਾਅਦ ਦੋਵੇਂ ਬਚੀਆਂ ਹੋਈਆਂ ਗੱਡੀਆਂ ‘ਤੇ ਮਾਓਵਾਦੀਆਂ ਨੇ ਮੋਰਟਾਰ ਤੇ ਗੋਲੀਆਂ ਦੀਆਂ ਬੌਛਾੜ ਸ਼ੁਰੂ ਕਰ ਦਿੱਤੀ। ਇਸ ਹਮਲੇ ‘ਚ ਘਟਨਾ ਵਾਲੀ ਥਾਂ ‘ਤੇ ਹੀ ਕਰਨਲ ਵਿਪਲਵ ਸ਼ਹੀਦ ਹੋ ਗਏ ਜਦੋਂ ਕਿ ਉਨ੍ਹਾਂ ਦੀ ਪਤਨੀ ਦੀ ਵੀ ਮੌਤ ਹੋ ਗਈ। ਬੇਟਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਰਨਲ ਵਿਪਲਵ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮ੍ਰਿਤਕ ਦੇਹਾਂ ਨੂੰ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਕੱਲ੍ਹ ਰਾਏਗੜ੍ਹ ਲਿਆਂਦਾ ਜਾਵੇਗਾ।