ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਹੋ ਰਹੇ ਹਨ। ਦਰਅਸਲ, ਐਮਪੀ ਦਿਓਲ ਦੀ ਫਿਲਮ ਗਦਰ-2 ਅਗਲੇ ਮਹੀਨੇ ਆਉਣ ਵਾਲੀ ਹੈ। ਜਿਸ ਦਾ ਟੀਜ਼ਰ ਵਿਜੇ ਦਿਵਸ ਦੇ ਦਿਨ ਲਾਂਚ ਕੀਤਾ ਗਿਆ ਸੀ। ਇਸ ਦਿਨ ਉਨ੍ਹਾਂ ਨੇ ਭਾਰਤ-ਪਾਕਿਸਤਾਨ ਸਬੰਧਾਂ ‘ਤੇ ਟਿੱਪਣੀ ਕੀਤੀ। ਜਿਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਲੋਕ ਉਸ ‘ਤੇ ਟਿੱਪਣੀਆਂ ਕਰ ਰਹੇ ਹਨ।
ਸੰਨੀ ਦਿਓਲ ਨੇ ਕਿਹਾ ਕਿ- ਕੁਝ ਦੇਣ ਜਾਂ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗੱਲ ਹੁੰਦੀ ਏ ਇਨਸਾਨੀਅਤ ਦੀ, ਝਗੜੇ ਨਹੀਂ ਹੋਣੇ ਚਾਹੀਦੇ। ਦੋਵੇਂ ਪਾਸੇ ਓਨਾ ਹੀ ਪਿਆਰ ਏ, ਇਹ ਸਿਆਸੀ ਖੇਡ ਹੁੰਦਾ ਹੈ ਜੋ ਸਭ ਨਫਰਤ ਨੂੰ ਚੁਕਾਉਣਾ ਪੈਂਦਾ ਹੈ ਤੇ ਉਹ ਵੀ ਤੁਸੀਂ ਦੇਖੋਗੇ ਇਸ ਫਿਲਮ ਵਿੱਚ ਵੀ। ਜਨਤਾ ਨਹੀਂ ਚਾਹੁੰਦੀ ਕਿ ਇੱਕ-ਦੂਜੇ ਦੇ ਨਾਲ ਅਸੀਂ ਝਗੜਾ ਕਰੀਏ। ਅਖੀਰ ਹੈ ਤਾਂ ਸਭ ਇਕ ਹੀ ਮਿੱਟੀ ਦੇ ਬਣੇ ਹੋਏ।
ਇਸ ਟਿੱਪਣੀ ਮਗਰੋਂ ਯੂਜ਼ਰਸ ਉਨ੍ਹਾਂ ਨੂੰ ਟਵਿਟਰ ‘ਤੇ ਘੇਰ ਰਹੇ ਹਨ। ਇੱਕ ਯੂਜ਼ਰ ਨੇ ਪੁੱਛਿਆ ਕਿ ਕਾਰਗਿਲ-ਕਸ਼ਮੀਰ ਵਿੱਚ ਸਾਡੇ ਜਵਾਨਾਂ ਨੂੰ ਕਿਸ ਨੇ ਮਾਰਿਆ? ਦੂਜੇ ਪਾਸੇ ਇੱਕ ਨੇ ਕਿਹਾ ਕਿ ਤਾਰਾ ਸਿੰਘ ਆਪਣਾ ਆਪਾ ਗੁਆ ਬੈਠਾ ਹੈ।
ਗੁਰਦਾਸਪੁਰ ਦੇ ਲੋਕ ਪਹਿਲਾਂ ਹੀ ਸੰਨੀ ਦਿਓਲ ਤੋਂ ਨਾਰਾਜ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਦੇ ਵਿਕਾਸ ਲਈ ਸੰਨੀ ਦਿਓਲ ਦੀ ਤਰਫੋਂ ਕੰਮ ਨਹੀਂ ਕੀਤਾ ਜਾ ਰਿਹਾ ਹੈ। ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਸੰਨੀ ਨੂੰ ਸੰਸਦ ਮੈਂਬਰ ਬਣਾਉਣ ‘ਤੇ ਪਛਤਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: