ਮੂਸੇਵਾਲਾ ਕਤਲਕਾਂਡ ਮਾਮਲੇ ਵਿਚ ਪੁਲਿਸ ਨੇ ਕੋਰਟ ਵਿਚ 7 ਦੋਸ਼ੀਆਂ ਖਿਲਾਫ ਸਪਲੀਮੈਂਟਰੀ ਚਾਲਾਨ ਪੇਸ਼ ਕੀਤਾ ਹੈ। ਇਹ ਚਾਲਾਨ ਗੈਂਗਸਟਰ ਲਾਰੈਂਸ ਦੇ ਨੇੜੇ ਮਨੀ ਤੂਫਾਨ, ਮਨੀ ਰਈਆ, ਸ਼ੂਟਰ ਦੀਪਕ ਮੁੰਡੀ ਤੋਂ ਇਲਾਵਾ ਮੂਸੇਵਾਲਾ ਦੇ ਗੁਆਂਢੀ ਜਗਤਾਰ ਸਿੰਘ ਖਿਲਾਫ ਹੈ। ਜਗਤਾਰ ਸਿੰਘ ਉਹੀ ਹੈ, ਜਿਸ ਨੂੰ ਅਕਤੂਬਰ ਵਿਚ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਫਲਾਈਟ ਵਿਚ ਬੈਠਣ ਤੋਂ ਪਹਿਲਾਂ ਫੜ ਲਿਆ ਗਿਆ ਸੀ।
ਸਿਟ ਨੇ ਕੋਰਟ ਵਿਚ ਚਾਲਾਨ ਵਿਚ ਗੁਆਂਢੀ ਜਗਤਾਰ ਦੀ ਮੂਸੇਵਾਲਾ ਨਾਲ ਦੁਸ਼ਮਣੀ ਦਾ ਜ਼ਿਕਰ ਕੀਤਾ। ਫਰਵਰੀ 2020 ਵਿਚ ਮੂਸੇਵਾਲਾ ਦਾ ਇਕ ਗੀਤ ਲੀਕ ਹੋ ਗਿਆ ਸੀ, ਜਿਸ ਨੂੰ ਗੁਆਂਢੀ ਜਗਤਾਰ ਸਿੰਘ ਨੇ ਲੀਕ ਕੀਤਾ ਸੀ। ਥਾਣਾ ਆਨੰਦਪੁਰ ਸਾਹਿਬ ਦੀ ਪੁਲਿਸ ਨੇ ਜਗਤਾਰ ਸਿੰਘ ਖਿਲਾਫ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।ਇਸ ਰੰਜਿਸ਼ ਨੂੰ ਜਗਤਾਰ ਨੇ ਆਪਣੇ ਦਿਲ ਵਿਚ ਰੱਖਿਆ ਤੇ ਲਾਰੈਂਸ, ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਾ ਲਿਆ।
ਦੋਸ਼ੀ ਜਗਤਾਰ ਨੇ ਮੂਸੇਵਾਲਾ ਦੀ ਹੱਤਿਆ ਕਰਨ ਵਿਚ ਮਦਦ ਕਰਨ ਲਈ ਆਪਣੇ ਘਰ ਦੇ ਬਾਹਰ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦਾ ਰੁਖ ਮੋੜ ਦਿੱਤਾ, ਜਿਸ ਦੀ ਫੁਟੇਜ ਉਹ ਗੋਲਡੀ ਬਰਾੜ ਨੂੰ ਭੇਜ ਦਿੰਦਾ ਸੀ। ਜਿਸ ਤੋਂ ਗੋਲਡੀ ਨੂੰ ਸਾਫ ਪਤਾ ਲੱਗਦਾ ਸੀ ਕਿ ਸਿੱਧੂ ਕਦੋਂ ਘਰ ਤੋਂ ਇਕੱਲਾ ਬਾਹਰ ਨਿਕਲਦਾ ਹੈ ਤੇ ਕਦੋਂ ਸਕਿਓਰਿਟੀ ਨਾਲ।
ਇਹ ਵੀ ਪੜ੍ਹੋ : ਹਮੀਰਪੁਰ : ਪੈਂਸਿਲ ਦੇ ਛਿਲਕੇ ਨੇ ਲਈ 6 ਸਾਲਾ ਬੱਚੇ ਦੀ ਜਾਨ, ਸਦਮੇ ਵਿਚ ਪਰਿਵਾਰ
ਮਨੀ ਤੂਫਾਨ ਤੇ ਰਈਆ ਪਹਿਲਾਂ ਮੂਸੇਵਾਲਾ ਨੂੰ ਘਰ ਵਿਚ ਹੀ ਕਤਲ ਕਰਨਾ ਚਾਹੁੰਦੇ ਸਨ। ਲਾਰੈਂਸ, ਗੋਲਡੀ ਤੇ ਜੱਗੂ ਦੇ ਇਸ਼ਾਰਿਆਂ ‘ਤੇ ਉਨ੍ਹਾਂ ਨੇ ਇਸ ਨੂੰ ਅੰਜਾਮ ਦੇਣਾ ਸੀ। ਪਲਾਨਿੰਗ ਸੀ ਕਿ ਤੂਫਾਨ ਤੇ ਰਈਆ ਦੋਵੇਂ ਪੁਲਿਸ ਦੀ ਵਰਦੀ ਪਹਿਨ ਕੇ ਮੂਸੇਵਾਲਾ ਦੇ ਘਰ ਦਾਖਲ ਹੋਣਗੇ ਤੇ ਉਸ ਦਾ ਕਤਲ ਕਰਨਗੇ। ਉਨ੍ਹਾਂ ਨੇ ਪੁਲਿਸ ਦੀ ਵਰਦੀ ਦਾ ਇੰਤਜ਼ਾਮ ਵੀ ਕਰ ਲਿਆ ਸੀ। 4 ਜੁਲਾਈ 2002 ਨੂੰ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਕਾਰ ਤੋਂ ਪੁਲਿਸ ਦੀਆਂ ਇਹ ਵਰਦੀਆਂ ਬਰਾਮਦ ਕੀਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: