ਰੈਵੇਨਿਊ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਨਾਂ ‘ਤੇ ਵ੍ਹਟਸਐਪ ਜ਼ਰੀਏ ਉਨ੍ਹਾਂ ਦੇ ਕਰੀਬੀਆਂ ਤੋਂ ਪੈਸੇ ਮੰਗੇ ਗਏ। ਜਿੰਪਾ ਹੀ ਨਹੀਂ ਸਗੋਂ ਉਨ੍ਹਾਂ ਦੇ ਭਰਾ ਤੱਕ ਦਾ ਵੀ ਨਾਂ ਲਿਆ ਗਿਆ ਜਦੋਂ ਜਿੰਪਾ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਸ਼ਿਕਾਇਤ ਐੱਸਐੱਸਪੀ ਨੂੰ ਦਿੱਤੀ। ਜਾਂਚ ਹੋਈ ਤਾਂ ਠੱਗੀ ਵਾਲੇ ਨੰਬਰ ਝਾਰਖੰਡ ਤੇ ਪੱਛਮੀ ਬੰਗਾਲ ਦੇ ਨਿਕਲੇ। ਪੁਲਿਸ ਕੋਲ ਸ਼ਿਕਾਇਤ ਪਹੁੰਚਣ ਦੇ ਬਾਵਜੂਦ ਠੱਗ ਦੂਜੇ ਨੰਬਰ ਤੋਂ ਪੈਸੇ ਮੰਗ ਰਹੇ ਹਨ।
ਮੰਤਰੀ ਜਿੰਪਾ ਨੇ ਕਿਹਾ ਕਿ ਦਸੂਹਾ ਵਿਚ ਕਿਸੇ ਪੈਟਰੋਲ ਪੰਪ ਵਾਲੀ ਮੈਡਮ ਤੋਂ ਵੀ ਪੈਸੇ ਮੰਗੇ ਗਏ। ਉਹ ਆਮ ਆਦਮੀ ਪਾਰਟੀ ਦੇ ਅਧਿਕਾਰੀ ਵੀ ਹਨ। ਮੇਰੇ ਨਾਂ ਨਾਲ ਮੇਰੇ ਭਰਾ ਦਾ ਨਾਂ ਵੀ ਇਸਤੇਮਾਲ ਕੀਤਾ ਗਿਆ। ਮੈਂ ਉਸੇ ਸਮੇਂ ਐੱਸਐੱਸਪੀ ਨੂੰ ਰਿਕਾਰਡਿੰਗ ਭੇਜ ਦਿੱਤੀ ਸੀ। ਉਨ੍ਹਾਂ ਨੇ ਜਾਂਚ ਕੀਤੀ ਤਾਂ ਉਹ ਝਾਰਖੰਡ ਤੇ ਪੱਛਮੀ ਬੰਗਾਲ ਦੇ ਨੰਬਰ ਨਿਕਲੇ। ਕਲ ਵੀ ਮੈਨੂੰ ਇਕ ਰਿਕਾਰਡਿੰਗ ਮਿਲੀ। ਉਸ ਵਿਚ ਮੇਰਾ ਨਾਂ ਲੈ ਕੇ ਪੈਸੇ ਮੰਗੇ ਜਾ ਰਹੇ ਸਨ।
ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਡਿਸਪਲੇਅ ਪਿਕਚਰ ਸਕੈਮ ਜ਼ਰੀਏ ਠੱਗੀ ਕੀਤੀ ਜਾ ਰਹੀ ਹੈ। ਇਸ ਵਿਚ ਠੱਗ ਵ੍ਹਟਸਐਪ ‘ਤੇ ਅਧਿਕਾਰੀ ਦੀ ਫੋਟੋ ਲਗਾ ਦਿੰਦੇ ਹਨ ਫਿਰ ਉਨ੍ਹਾਂ ਅਧੀਨ ਕੰਮ ਕਰਨ ਵਾਲੇ ਜਾਂ ਕਰੀਬੀਆਂ ਨੂੰ ਸੰਦੇਸ਼ ਭੇਜ ਕੇਪੈਸੇ ਮੰਗਦੇ ਹਨ। ਕਰੀਬੀ ਸਮਝਦੇ ਹਨ ਕਿ ਸੱਚ ਵਿਚ ਪੈਸੇ ਮੰਗੇ ਜਾ ਰਹੇ ਹਨ ਤੇ ਆਨਲਾਈਨ ਪੈਸੇ ਟਰਾਂਸਫਰ ਕਰ ਦਿੱਤੇ ਹਨ। ਠੱਗ ਪੰਜਾਬ ਤੇ ਚੰਡੀਗੜ੍ਹ ਦੇ ਡੀਜੀਪੀ ਦੇ ਨਾਂ ‘ਤੇ ਠੱਗੀ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: