ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ 8 ਜੂਨ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਹ ਵਨਡੇ ਅਤੇ ਟੈਸਟ ਵਿੱਚ ਟੀਮ ਦੀ ਕਪਤਾਨ ਸੀ। ਸੰਨਿਆਸ ਲੈਣ ਦੇ ਕੁਝ ਸਮੇਂ ਬਾਅਦ ਹੀ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਹਰਮਨਪ੍ਰੀਤ ਕੌਰ ਦੇ ਨਾਂ ਦਾ ਐਲਾਨ ਵਨਡੇ ਕਪਤਾਨ ਵਜੋਂ ਕਰ ਦਿੱਤਾ ਗਿਆ ।
ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਜੰਮਪਲ ਸਾਡੀ ਧੀ ਹਰਮਨਪ੍ਰੀਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਣਾਏ ਜਾਣ ‘ਤੇ ਵਧਾਈਆਂ। ਮਿਹਨਤ ਜਾਰੀ ਰੱਖੋ..ਆਪਣੀ ਖੇਡ ਪ੍ਰਤਿਭਾ ਨਾਲ ਦੇਸ਼ ਸਮੇਤ ਪੰਜਾਬ ਦਾ ਨਾਂਅ ਦੁਨੀਆ ਭਰ ‘ਚ ਬੁਲੰਦੀਆਂ ‘ਤੇ ਲੈ ਕੇ ਜਾਓ..ਮੇਰੇ ਵੱਲੋਂ ਸ਼ੁਭਕਾਮਨਾਵਾਂ।
BCCI ਨੇ ਸ਼੍ਰੀਲੰਕਾ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀ-20 ਅੰਤਰਰਾਸ਼ਟਰੀ ਕਪਤਾਨ ਹਰਮਨਪ੍ਰੀਤ ਅਤੇ ਸਮ੍ਰਿਤੀ ਮੰਧਾਨਾ 50 ਓਵਰਾਂ ਦੇ ਫਾਰਮੈਟ ਵਿੱਚ ਮਿਤਾਲੀ ਦੀ ਥਾਂ ਲੈਣ ਦੀ ਦੌੜ ਵਿੱਚ ਸਨ। ਮਾਰਚ ਵਿੱਚ ਵਨਡੇ ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਦਾ ਇਹ ਪਹਿਲਾ ਦੌਰਾ ਹੋਵੇਗਾ।
ਇਹ ਵੀ ਪੜ੍ਹੋ : CBI ਦਾ ਪੰਜਾਬ ਪੁਲਿਸ ਨੂੰ ਜਵਾਬ, ਮੂਸੇਵਾਲਾ ਦੇ ਕਤਲ ਤੋਂ 1 ਦਿਨ ਬਾਅਦ ਮਿਲੀ ਸੀ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਈ-ਮੇਲ
ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਵਨਡੇ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ। ਨਿਊਜ਼ੀਲੈਂਡ ‘ਚ ਵਿਸ਼ਵ ਕੱਪ ਦੌਰਾਨ ਝੂਲਨ ਟੀਮ ਦੇ ਨਾਲ ਸੀ। ਸਨੇਹ ਰਾਣਾ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ। ਜੇਮਿਮਾ ਰੌਡਰਿਗਸ ਦੀ ਟੀ-20 ਅੰਤਰਰਾਸ਼ਟਰੀ ਟੀਮ ਵਿੱਚ ਵਾਪਸੀ ਹੋਈ ਹੈ। ਤਿੰਨ ਟੀ-20 ਅੰਤਰਰਾਸ਼ਟਰੀ ਮੈਚ 23, 25 ਅਤੇ 27 ਜੂਨ ਨੂੰ ਦਾਂਬੁਲਾ ਵਿੱਚ ਖੇਡੇ ਜਾਣਗੇ, ਜਦਕਿ ਵਨਡੇ 1, 4 ਅਤੇ 7 ਜੁਲਾਈ ਨੂੰ ਕੈਂਡੀ ਵਿੱਚ ਖੇਡੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: