ਉਤਰਾਖੰਡ ਵਿਧਾਨ ਸਭਾ ਚੋਣ ਲਈ 17 ਵਿਚੋਂ 11 ਸੀਟਾਂ ਉਤੇ ਕਾਂਗਰਸ ਨੇ ਮੋਹਰ ਲਗਾ ਦਿੱਤੀ ਹੈ। ਜੋ ਟਿਕਟ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਰਾਮਨਗਰ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ 53 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਚੁੱਕੀ ਹੈ। ਅਜੇ 6 ਵਿਧਾਨ ਸਭਾ ਸੀਟਾਂ ਉਤੇ ਕਾਂਗਰਸ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।
ਦੇਹਰਾਦੂਨ ਕੈਂਟ ਤੋਂ ਸੂਰਯਕਾਂਤ ਧਸਮਾਨਾ, ਰਿਸ਼ੀਕੇਸ਼ ਤੋਂ ਜੈਇੰਦਰ ਰਮੋਲਾ, ਲੈਂਸਡੌਨ ਤੋਂ ਅਨੁਕ੍ਰਿਤੀ ਗੋਸਾਈਂ, ਡੋਈਵਾਲਾ ਤੋਂ ਮੋਹਿਤ ਉਨੀਆਲ, ਜਵਾਲਾਪੁਰ ਤੋਂ ਬਰਖਾਨਾ ਰਾਣੀ, ਝਬਰੇੜਾ ਤੋਂ ਵੀਰੇਂਦਰ ਜੱਤੀ, ਖਾਨਪੁਰ ਤੋਂ ਸੁਭਾਸ਼ ਕੁਮਾਰ, ਲਕਸਰ ਤੋਂ ਅੰਤਰਿਰਕਸ਼ ਸੈਣੀ, ਕਾਲਾਢੂੰਗੀ ਤੋਂ ਡਾ. ਮਹੇਂਦਰ ਪਾਲ ਤੇ ਲਾਲਕੂੰਆਂ ਤੋਂ ਸੰਧਿਆ ਡਾਲਾਕੋਟੀ ਨੂੰ ਟਿਕਟ ਦਿੱਤੀ ਗਈ ਹੈ। ਰਾਮਨਗਰ ਸੀਟ ਤੋਂ ਟਿਕਟ ਫਾਈਨਲ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਰੀਸ਼ ਰਾਵਤ 28 ਜਨਵਰੀ ਨੂੰ ਨਾਮਜ਼ਦਗੀ ਦਾਖਲ ਕਰ ਸਕਦੇ ਹਨ।
ਇਹ ਵੀ ਪੜ੍ਹੋ : ਇਸ ਹਫਤੇ ਦੇ ਆਖਿਰ ਤੱਕ ਟਾਟਾ ਗਰੁੱਪ ਨੂੰ ਸੌਂਪ ਦਿੱਤੀ ਜਾਵੇਗੀ Air India ਦੀ ਕਮਾਨ
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਕਾਂਗਰਸ ਨੇ ਇੱਕ ਦਿਨ ਪਹਿਲਾਂ ਜੋ ਲਿਸਟ ਜਾਰੀ ਕੀਤੀ ਸੀ ਉਸ ਵਿਚ 53 ਉਮੀਦਵਾਰਾਂ ਦੀ ਲਿਸਟ ਵਿਚ 3 ਮਹਿਲਾ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ‘ਚ ਇੱਕ ਸਾਬਕਾ ਵਿਧਾਇਕ ਮਮਤਾ ਰਾਕੇਸ਼ ਹੈ। ਨਾਲ ਹੀ ਗੋਦਾਵਰੀ ਥਾਪਲੀ ਪਿਛਲੀ ਵਾਰ ਵੀ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ ਜਦੋਂ ਕਿ ਮੀਨਾ ਸ਼ਰਮਾ ਨੂੰ ਵੀ ਟਿਕਟ ਦਿੱਤਾ ਗਿਆ ਹੈ। ਮੁਸਲਿਮ ਚਿਹਰਿਆਂ ਦੇ ਮਾਮਲੇ ਵਿਚ ਕਾਂਗਰਸ ਨੇ ਹਰਿਦੁਆਰ ਤੋਂ ਦੋ ਸੀਟਾਂ ਨੂੰ ਮੁਸਲਿਮ ਚਿਹਰਿਆਂ ਨੂੰ ਉਤਾਰਿਆ ਹੈ। ਕਾਂਗਰਸ ਦੇ ਰਾਸ਼ਟਰੀ ਸਕੱਤਰ ਕਾਜ਼ੀ ਨਿਜਾਮੂਦੀਨ ਪਾਰਟੀ ਦੇ ਮੁੱਖ ਮੁਸਲਿਮ ਨੇਤਾ ਹਨ ਜੋ ਹਰਿਦੁਆਰ ਜ਼ਿਲ੍ਹੇ ਦੀ ਮੰਗਲੌਰ ਸੀਟ ਤੋਂ ਤੀਜੀ ਵਾਰ ਵਿਧਾਇਕ ਹਨ। ਕਾਂਗਰਸ ਨੇ ਕਾਜੀ ਨੂੰ ਇੱਕ ਵਾਰ ਫਿਰ ਉੁਨ੍ਹਾਂ ਦੀ ਸੀਟਿੰਗ ਸੀਟ ਮੰਗਲੌਰ ਤੋਂ ਹੀ ਉਮੀਦਵਾਰ ਬਣਾਇਆ ਹੈ ਜਦੋਂ ਕਿ ਵਿਧਾਇਕ ਮੁਹੰਮਦ ਫੁਰਕਾਨ ਅਹਿਮਦ ਨੂੰ ਪਿਰਾਨ ਕਲੀਅਰ ਸੀਟ ਤੋਂ ਟਿਕਟ ਦਿੱਤੀ ਗਈ ਹੈ।