ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਡੀਜੀਪੀ ਅਤੇ ਏਜੀ ਨੂੰ ਬਦਲਣ ਦੀਆਂ ਆਪਣੀਆਂ ਦੋ ਮੁੱਖ ਮੰਗਾਂ ਨੂੰ ਮਨਵਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਅਜੇ ਮਾਕਨ ਦੀ ਅਗਵਾਈ ਵਾਲੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੌਰਾਨ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਅਤੇ ਮੰਤਰੀਆਂ ਨਾਲ ਗੱਲਬਾਤ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਦਸੰਬਰ ਦੇ ਅਖੀਰ ਤੱਕ ਘੱਟੋ-ਘੱਟ 60 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੀ ਹੈ। ਅਜਿਹੇ ਵਿਚ ਸੀਟਿੰਗ MLAs ਦੇ ਦਿਲਾਂ ਦੀ ਧੜਕਣ ਵੱਧ ਗਈ ਹੈ। ਹਾਲਾਂਕਿ ਪਹਿਲੀ ਸੂਚੀ ਵਿਚ ਜ਼ਿਆਦਾਤਰ ਸੀਟਿੰਗ MLAs ਦੇ ਨਾਂ ਹੋ ਸਕਦੇ ਹਨ ਪਰ ਕਈਆਂ ਨੂੰ ਝਟਕਾ ਲੱਗਣ ਵਾਲਾ ਹੈ।
ਉਪ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਤਰੀਆਂ ਬ੍ਰਹਮ ਮਹਿੰਦਰਾ, ਸੁਖਬਿੰਦਰ ਸਰਕਾਰੀਆ, ਅਰੁਣਾ ਚੌਧਰੀ ਅਤੇ ਓਪੀ ਸੋਨੀ ਨਾਲ ਕਾਂਗਰਸ ਭਵਨ ਵਿਖੇ ਮਾਕਨ ਨਾਲ ਮੁਲਾਕਾਤ ਕੀਤੀ। ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅਤੇ ਐਚ.ਐਸ.ਹੰਸਪਾਲ ਤੋਂ ਇਲਾਵਾ ਲਾਲ ਸਿੰਘ, ਰਜਿੰਦਰ ਕੌਰ ਭੱਠਲ ਤੇ ਹੋਰ ਆਗੂਆਂ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮਾਕਨ 19 ਦਸੰਬਰ ਤੱਕ ਪਾਰਟੀ ਆਗੂਆਂ ਨਾਲ ਮੁਲਾਕਾਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਇਹ ਵੀ ਪੜ੍ਹੋ : MLA ਵੱਲੋਂ ਔਰਤਾਂ ‘ਤੇ ਭੱਦੀ ਟਿੱਪਣੀ ‘ਤੇ ਬੋਲੇ ਖੜਗੇ- ‘ਵਿਧਾਇਕ ਨੇ ਮੁਆਫ਼ੀ ਮੰਗ ਲਈ ਏ, ਹੁਣ ਗੱਲ ਖਤਮ ਕਰੋ’
ਗੌਰਤਲਬ ਹੈ ਕਿ ਚੰਡੀਗੜ੍ਹ ਵਿਚ ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਪ੍ਰਧਾਨਗੀ ਕਰਨ ਲਈ ਕਮੇਟੀ ਦੇ ਚੇਅਰਮੈਨ ਅਜੇ ਮਾਕਨ ਵੀ ਪਹੁੰਚੇ ਹਨ। ਇਸ ਕਮੇਟੀ ਦੀ ਲਗਾਤਾਰ 3 ਦਿਨ ਤੱਕ ਮੀਟਿੰਗ ਚੱਲੇਗੀ। ਪੰਜਾਬ ਕਾਂਗਰਸ ਨੇ ਚੋਣਾਂ ਲੜਨ ਦੇ ਇੱਛੁਕ ਨੇਤਾਵਾਂ ਦੇ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 20 ਦਸੰਬਰ ਤੱਕ ਕਾਂਗਰਸ ਭਵਨ ‘ਚ ਅਰਜ਼ੀ ਜਮ੍ਹਾ ਕਰਵਾ ਸਕਦੇ ਹਨ। ਇਹ ਕਮੇਟੀ ਹਰ ਵਿਧਾਨ ਸਭਾ ਖੇਤਰ ਵਿਚ ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ ਕਰਕੇ ਸੈਂਟਰਲ ਸਕ੍ਰੀਨਿੰਗ ਕਮੇਟੀ ਨੂੰ ਭੇਜੇਗੀ ਜਿਥੇ ਇਸ ‘ਤੇ ਅੰਤਿਮ ਮੋਹਰ ਲੱਗੇਗੀ।