ਕਾਂਗਰਸ ਦੇ ਸੀਨੀਅਰ ਨੇਤਾ ਸਾਂਸਦ ਅਭਿਸ਼ੇਕ ਮਨੂ ਸਿੰਘਵੀ ਨੇ ਮੌਬ ਲੀਚਿੰਗ (ਭੀੜ ਵੱਲੋਂ ਹੱਤਿਆ) ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਗਲਤ ਹੈ ਪਰ ਇੱਕ ਸੱਭਿਅਕ ਦੇਸ਼ ਵਿਚ ਮੌਬ ਲੀਚਿੰਗ ਵੀ ਭਿਆਨਕ ਹੈ।
ਸਿੰਘਵੀ ਨੇ ਇਹ ਬਿਆਨ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਤੇ ਕਪੂਰਥਲਾ ਦੇ ਨਿਜਾਮਪੁਰ ਮੋੜ ਗੁਰਦੁਆਰੇ ਵਿਚ ਬੇਅਦਬੀ ਦੇ ਦੋਸ਼ੀਆਂ ਦੀ ਭੀੜ ਵੱਲੋਂ ਹੱਤਿਆ ਕਰਨ ਦੇ ਮਾਮਲੇ ਵਿਚ ਦਿੱਤਾ ਹੈ। ਉਥੇ ਪੰਜਾਬ ਵਿਚ ਇਸ ਮੁੱਦੇ ‘ਤੇ ਸਰਕਾਰ ਤੋਂ ਲੈ ਕੇ ਵਿਰੋਧੀ ਧਿਰ ਚੁੱਪ ਬੈਠੇ ਹਨ। ਉਨ੍ਹਾਂ ਦੀ ਚੁੱਪੀ ਨੂੰ ਮੌਬ ਲੀਚਿੰਗ ਦੀ ਪੈਰਵੀ ਵਜੋਂ ਦੇਖਿਆ ਜਾ ਰਿਹਾ ਹੈ।
ਸਿੰਘਵੀ ਨੇ ਕਿਹਾ ਕਿ ਮੈਂ ਅਪੀ ਕਰਦਾ ਹਾਂ ਕਿ ਲੀਚਿੰਗ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਕਾਨੂੰਨ ਨੂੰ ਹੱਥ ਵਿਚ ਲਿਆ ਹੈ। ਅਜਿਹਾ ਕਰਨ ਕਰਨ ਵਾਲਿਆਂ ਲਈ ਸਖਤ ਐਕਸ਼ਨ ਇੱਕ ਉਦਾਹਰਣ ਹੋਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਸਿੰਘਵੀ ਨੇ ਕਿਹਾ ਕਿ ਪੰਜਾਬ ਦੇ ਨੇਤਾ ਸਿਰਫ ਬੇਅਦਬੀ ਦਾ ਮੁੱਦਾ ਹੀ ਚੁੱਕ ਰਹੇ ਹਨ। ਬੇਅਦਬੀ ਕਰਨ ਵਾਲਿਆਂ ਨੂੰ ਭੀੜ ਦੇ ਮਾਰਨ ‘ਤੇ ਕਾਂਗਰਸ ਸਰਕਾਰ ਕੁਝ ਵੀ ਨਹੀਂ ਕਹਿ ਰਹੀ ਹੈ। ਪੰਜਾਬ ਵਿਚ ਗ੍ਰਹਿ ਮੰਤਰਾਲੇ ਦੇਖ ਰਹੇ ਡਿਪਟੀ CMਰੰਧਾਵਾ ਨੇ ਵੀ ਇਸ ਨੂੰ ਭੀੜ ਦੀ ਭਾਵਨਾ ਦੱਸਿਆ। ਕੋਈ ਵੀ ਨੇਤਾ ਭੀੜ ਦੇ ‘ਆਨ ਦਿ ਸਪਾਟ’ ਦੋਸ਼ੀ ਨੂੰ ਕਤਲ ਕਰਨ ਬਾਰੇ ਕੁਝ ਨਹੀਂ ਕਹਿ ਰਿਹਾ ਹੈ।
ਗੌਰਤਲਬ ਹੈ ਕਿ ਪੰਜਾਬ ਵਿਚ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸਿਆਸਤ ਕਾਫੀ ਗਰਮਾ ਗਈ ਹੈ। ਚੋਣਾਂ ਨੇੜੇ ਹੋਣ ਕਾਰਨ ਕੁਝ ਗਲਤ ਅਨਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਾਂਚ ਏਜੰਸੀਆਂ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਸੱਚ ਸਾਰਿਆਂ ਦੇ ਸਾਹਮਣੇ ਆਏਗਾ।