ਕੇਂਦਰ ਦੀ ‘ਅਗਨੀਪਥ’ ਯੋਜਨਾ ਦਾ ਕਈ ਰਾਜਾਂ ਵਿੱਚ ਵਿਰੋਧ ਹੋ ਰਿਹਾ ਹੈ। ਕਈ ਜਥੇਬੰਦੀਆਂ ਨੇ 20 ਜੂਨ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਉਥੇ ਹੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਬੋਧ ਕਾਂਤ ਸਹਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ।
ਰਾਂਚੀ ਦੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸਹਾਏ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਲੁਟੇਰਿਆਂ ਦੀ ਸਰਕਾਰ ਦੇਸ਼ ਵਿਚ ਆ ਕੇ ਪੂਰੀ ਤਰ੍ਹਾਂ ਤਾਨਾਸ਼ਾਹੀ ਵਿਚ ਆ ਗਈ ਹੈ। ਮੈਨੂੰ ਲਗਦਾ ਹੈ ਕਿ ਹਿਟਲਰ ਦਾ ਸਾਰਾ ਇਤਿਹਾਸ ਵੀ ਇਸ ਨੇ ਪਾਰ ਕਰ ਲਿਆ ਹੈ। ਹਿਟਲਰ ਨੇ ਫੌਜ ਦੇ ਅੰਦਰ ਇੱਕ ਜਥੇਬੰਦੀ ਬਣਾਈ ਸੀ, ਜਿਸਦਾ ਨਾਂ ਖਾਖੀ ਸੀ। ਇਹ ਸਰਕਾਰ ਵੀ ਉਸੇ ਰਾਹ ‘ਤੇ ਚੱਲ ਰਹੀ ਹੈ। ਫਿਰ ਕਿਹਾ ਕਿ ਜੋ ਕੋਈ ਹਿਟਲਰ ਦੇ ਰਾਹ ‘ਤੇ ਚੱਲੇਗਾ ਉਹ ਹਿਟਲਰ ਦੀ ਮੌਤ ਮਰੇਗਾ।
ਹਾਲਾਂਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਸਹਾਏ ਨੇ ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਨਾਅਰਾ ਲਗਾ ਰਹੇ ਹਨ ਅਤੇ ਇਹ ਬਹੁਤ ਪੁਰਾਣਾ ਨਾਅਰਾ ਹੈ। ਪੀਐਮ ਮੋਦੀ ਨੂੰ ਪੁੱਛੋ, ਉਨ੍ਹਾਂ ਨੇ ਵੀ ਇਹ ਨਾਅਰੇ ਲਗਾਏ ਹੋਣਗੇ।
ਇਹ ਵੀ ਪੜ੍ਹੋ : AK-47 ਨਾਲ ਕੀਤੀ ਗਈ ਸੀ ਮੂਸੇਵਾਲਾ ‘ਤੇ ਫਾਇਰਿੰਗ, ਗ੍ਰੇਨੇਡ ਨਾਲ ਹਮਲਾ ਕਰਨ ਦਾ ਵੀ ਸੀ ਸ਼ੂਟਰਾਂ ਦਾ ਪਲਾਨ
ਜਿਸ ਤਰ੍ਹਾਂ ਤੋਂ ਈਡੀ ਕਾਂਗਰਸ ਸਾਂਸਦ ਰਾਹੁਲ ਗਾਂਧੀ ਤੋਂ ਪੁੱਛਗਿਛ ਕਰ ਰਹੀ ਹੈ ਉਸ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਵਿਚ ਨਾਰਾਜ਼ਗੀ ਹੈ। ਮੰਨਿਆ ਜਾ ਰਿਹਾ ਹੈ ਕਿ ਸੁਬੋਧ ਕਾਂਤ ਸਹਾਏ ਨੇ ਇਸ ਕਾਰਵਾਈ ਦੇ ਰੋਸ ਵਿਚ ਤੇ ਕੇਂਦਰ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਪ੍ਰਧਾਨ ਮੰਤਰੀ ‘ਤੇ ਅਜਿਹੀ ਟਿੱਪਣੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: